ਬਿਲਡਰ ਦੇ ਅਕਾਊਂਟੈਂਟ ਦੇ ਘਰ ਆਈਟੀ ਦੀ ਰੇਡ


ਚਮਕੌਰ ਸਾਹਿਬ: ਖਰੜ ਦੇ ਨਾਮੀ ਬਿਲਡਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਦੀ ਰਿਹਾਇਸ਼ ਤੇ ਦਫ਼ਤਰ ‘ਤੇ ਪਈ ਇਨਕਮ ਟੈਕਸ ਦੀ ਰੇਡ ਦਾ ਸੇਕ ਨਜ਼ਦੀਕੀ ਪਿੰਡ ਭਲਿਆਣ ਵਿੱਚ ਵੀ ਪੁੱਜਿਆ। ਕੰਪਨੀ ਦੇ ਖਰੜ ਸਥਿਤ ਦਫਤਰ ਵਿੱਚ ਬਿਲਡਰ ਦੇ ਅਤਿ ਨਜ਼ਦੀਕੀ ਸਮਝੇ ਜਾਂਦੇ ਅਤੇ ਪਿਛਲੇ ਲੰਬੇ ਸਮੇਂ ਤੋਂ ਅਕਾਊਂਟੈਂਟ ਦੇ ਤੌਰ ‘ਤੇ ਕੰਮ ਕਰਦੇ ਮਨਜੀਤ ਸਿੰਘ ਦੇ ਪਿੰਡ ਭਲਿਆਣ ਸਥਿਤ ਘਰ ‘ਤੇ ਵੀ ਆਈਟੀ ਨੇ ਸਵੇਰ ਸਾਰ ਛਾਪਾ ਮਾਰਿਆ। ਜਾਂਚ ਤੋਂ ਬਾਅਦ ਟੀਮ ਮਨਜੀਤ ਸਿੰਘ ਨੂੰ ਉਸ ਦੇ ਲੈਪਟਾਪ, ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਮੇਤ ਨਾਲ ਲੈ ਗਈ। ਇਸ ਸਬੰਧੀ ਕੋਈ ਵੀ ਅਧਿਕਾਰੀ ਅਤੇ ਪਰਿਵਾਰ ਦੇ ਮੈਂਬਰ ਕੁਝ ਵੀ ਨਹੀਂ ਦੱਸ ਰਹੇ। -ਨਿੱਜੀ ਪੱਤਰ ਪ੍ਰੇਰਕSource link