ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕਿਸ਼ਤੀ ਸੇਵਾ ਅਗਲੇ ਮਹੀਨੇ ਤੋਂ

ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕਿਸ਼ਤੀ ਸੇਵਾ ਅਗਲੇ ਮਹੀਨੇ ਤੋਂ


ਕੋਲੰਬੋ, 18 ਦਸੰਬਰ

ਭਾਰਤ ਤੇ ਸ੍ਰੀਲੰਕਾ ਵਿਚਾਲੇ ਮੁਸਾਫਿਰਾਂ ਲਈ ਕਿਸ਼ਤੀ ਸਰਵਿਸ ਅਗਲੇ ਮਹੀਨੇ ਤੋਂ ਸ਼ੁਰੂ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਕਿਸ਼ਤੀ ਪੁਡੂਚੇਰੀ ਤੋਂ ਸ੍ਰੀਲੰਕਾ ਦੇ ਜਾਫ਼ਨਾ ਜ਼ਿਲ੍ਹੇ ਦੇ ਕਾਂਕੇਸਨਥੁਰਾਈ ਤੱਟ ਵਿਚਾਲੇ ਚਲਾਈ ਜਾਵੇਗੀ। ਕੇਂਦਰੀ ਮੰਤਰੀ ਨਿਮਲ ਸਿਰੀਪਾਲਾ ਡੀ ਸਿਲਵਾ ਨੇ ਦੱਸਿਆ ਕਿ ਇਸ ਕਿਸ਼ਤੀ ਸਰਵਿਸ ਨੂੰ ਮੱਧ-ਜਨਵਰੀ ਤੋਂ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ‘ਡੇਲੀ ਮਿਰਰ’ ਅਨੁਸਾਰ ਭਾਰਤ ਸਰਕਾਰ ਨੇ ਇਸ ਕਿਸ਼ਤੀ ਸਰਵਿਸ ਲਈ ਸਹਿਮਤੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਦੇ ਜਾਫਨਾ ਤੱਟੀ ਇਲਾਕੇ ਵਿੱਚ ਵੱਡੀ ਗਿਣਤੀ ਭਾਰਤੀ ਮੂਲ ਦੇ ਵਿਅਕਤੀ ਕਾਰੋਬਾਰ ਸਬੰਧੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਤੇ ਕਿਸ਼ਤੀ ਸੇਵਾ ਸ਼ੁਰੂ ਹੋਣ ਨਾਲ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵੀ ਵਾਧਾ ਹੋਵੇਗਾ। ਬੁੱਧ ਧਰਮ ਦੇ ਸ਼ਰਧਾਲੂਆਂ ਲਈ ਵੀ ਇਹ ਕਿਸ਼ਤੀ ਸਰਵਿਸ ਲਾਹੇਵੰਦ ਸਾਬਤ ਹੋਵੇਗੀ। -ਪੀਟੀਆਈ



Source link