ਪੁਣੇ, 15 ਜਨਵਰੀ
ਮਹਾਰਸ਼ਟਰ ਦੇ ਪੁਣੇ ਵਿੱਚ ਅੱਜ ਇੱਕ ਪ੍ਰੋਗਰਾਮ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਦੇ ਸਾੜੀ ਨੂੰ ਅੱਗ ਲੱਗ ਗਈ। ਸੂਲੇ ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਉਹ ਸੁਰੱਖਿਅਤ ਹਨ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਬਾਰਾਮਤੀ ਹਲਕੇ ਤੋਂ ਸੰਸਦ ਮੈਂਬਰ ਸੁਪ੍ਰਿਆ ਸੂਲੇ ਹਿੰਜਾਵਾੜੀ ਵਿੱਚ ਇੱਕ ਕਰਾਟੇ ਚੈਂਪੀਅਨਸ਼ਿਪ ਦਾ ਉਦਘਾਟਨ ਲਈ ਪ੍ਰੋਗਰਾਮ ਵਿੱਚ ਪਹੁੰਚੀ ਸੀ ਅਤੇ ਇਸੇ ਦੌਰਾਨ ਛਤਰਪਤੀ ਸ਼ਿਵਾਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਚੜ੍ਹਾਉਂਦਿਆਂ ਇੱਕ ਦੀਵੇ ਤੋਂ ਉਨ੍ਹਾਂ ਦੀ ਸਾੜੀ ਨੂੰ ਅੱਗ ਲੱਗ ਗਈ। -ਪੀਟੀਆਈ