ਕਰਨਾਟਕ: ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਤਿੰਨ ਸਾਬਕਾ ਮੰਤਰੀ ਸ਼ਾਮਲ

ਕਰਨਾਟਕ: ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਤਿੰਨ ਸਾਬਕਾ ਮੰਤਰੀ ਸ਼ਾਮਲ


ਮੰਗਲੂਰੂ, 25 ਮਾਰਚ

ਕਰਨਾਟਕ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਅੱਜ ਇੱਥੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਸਾਬਕਾ ਮੰਤਰੀਆਂ ਬੀ. ਰਾਮਨਾਥ ਰਾਏ, ਯੂ.ਟੀ. ਖਾਦੇਰ ਅਤੇ ਵਿਨੈ ਕੁਮਾਰ ਸੋਰਾਕੇ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਖਾਦੇਰ ਅਤੇ ਰਾਏ ਡੀਕੇ ਜ਼ਿਲ੍ਹੇ ਦੇ ਮੰਗਲੂਰੂ ਅਤੇ ਬੰਟਵਾਲ ਦੀਆਂ ਆਪਣੀਆਂ ਪਿਛਲੀਆਂ ਸੀਟਾਂ ਤੋਂ ਚੋਣ ਲੜਨਗੇ, ਜਦਕਿ ਵਿਨੈ ਕੁਮਾਰ ਸੋਰਾਕੇ ਉਡੂਪੀ ਦੇ ਕਾਊਪ ਤੋਂ ਚੋਣ ਲੜਨਗੇ। ਕਾਂਗਰਸ ਨੇ ਡੀਕੇ ਵਿੱਚ ਪੰਜ ਤੇ ਉਡੂਪੀ ਵਿੱਚ ਤਿੰਨ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਮਿਥੁਨ ਰਾਏ, ਜੋ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੱਖਣੀ ਕੰਨੜ ਤੋਂ ਚੋਣ ਹਾਰ ਗਏ ਸਨ, ਮੂਡਬਿਦਰੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਕਾਂਗਰਸ ਤਰਫੋਂ ਰਕਸ਼ਿਤ ਸ਼ਿਵਰਾਮ ਬੇਲਥਾਂਗਡੀ ਤੇ ਜੀ ਕ੍ਰਿਸ਼ਣੱਪਾ ਡੀਕੇ ਦੇ ਸੁਲੀਆ (ਐੱਸਸੀ) ਹਲਕਿਆਂ ਤੋਂ ਮੈਦਾਨ ਵਿੱਚ ਹਨ। -ਪੀਟੀਆਈSource link