ਬਿਹਾਰ: ਫਿਰਕੂ ਹਿੰਸਾ ਦੇ ਮਾਮਲੇ ’ਚ 45 ਜਣੇ ਗ੍ਰਿਫ਼ਤਾਰ; ਪੁਲੀਸ ਵੱਲੋਂ ਆਮ ਸਥਿਤੀ ਬਹਾਲ ਹੋਣ ਦਾ ਦਾਅਵਾ

ਬਿਹਾਰ: ਫਿਰਕੂ ਹਿੰਸਾ ਦੇ ਮਾਮਲੇ ’ਚ 45 ਜਣੇ ਗ੍ਰਿਫ਼ਤਾਰ; ਪੁਲੀਸ ਵੱਲੋਂ ਆਮ ਸਥਿਤੀ ਬਹਾਲ ਹੋਣ ਦਾ ਦਾਅਵਾ


ਪਟਨਾ, 1 ਅਪਰੈਲ

ਬਿਹਾਰ ਦੇ ਸਾਸਾਰਾਮ ਅਤੇ ਬਿਹਾਰ ਸ਼ਰੀਫ ਵਿੱਚ ਵੀਰਵਾਰ ਨੂੰ ਰਾਮਨੌਮੀ ਮੌਕੇ ਸ਼ੋਭਾਯਾਤਰਾ ਦੇ ਦੌਰਾਨ ਭੜਕੀ ਫਿਰਕੂ ਹਿੰਸਾ ਦੇ ਸਬੰਧ ਹੁਣ ਤੱਕ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬਾ ਪੁਲੀਸ ਮੁਖੀ ਅੱਜ ਜਾਰੀ ਇੱਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਸਾਰਾਮ ਅਤੇ ਬਿਹਾਰ ਸ਼ਰੀਫ ਵਿੱਚ “ਆਮ ਸਥਿਤੀ ਬਹਾਲ ਕਰ ਦਿੱਤੀ ਗਈ ਹੈ।” ਪਰ ਸੀਨੀਅਰ ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿੱਚ ਡੇਰਾ ਲਾਈ ਬੈਠੇ ਹਨ ਅਤੇ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਦੀ ਤਾਇਨਾਤੀ ਬਰਕਰਾਰ ਰੱਖੀ ਗਈ ਹੈ। ਬਿਆਨ ਮੁਤਾਬਕ ਰੋਹਤਾਸ ਦੇ ਜ਼ਿਲ੍ਹਾ ਦਫ਼ਤਰ ਸਾਸਾਰਾਮ ‘ਚ ਹਿੰਸਾ ਅਤੇ ਅਗਜ਼ਨੀ ਦੇ ਸਬੰਧ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਬਿਹਾਰ ਸ਼ਰੀਫ ਵਿੱਚ ਹਿੰਸਾ ਦੇ ਸਿਲਸਿਲੇ ਵਿੱਚ 27 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। -ਪੀਟੀਆਈ



Source link