ਕਾਂਗਰਸ ਹੁਣ ਤੱਕ 91 ਵਾਰ ਮੇਰਾ ਅਪਮਾਨ ਕਰ ਚੁੱਕੀ ਹੈ: ਕਰਨਾਟਕ ਚੋਣ ਪ੍ਰਚਾਰ ’ਚ ਮੋਦੀ ਨੇ ਕਿਹਾ

ਕਾਂਗਰਸ ਹੁਣ ਤੱਕ 91 ਵਾਰ ਮੇਰਾ ਅਪਮਾਨ ਕਰ ਚੁੱਕੀ ਹੈ: ਕਰਨਾਟਕ ਚੋਣ ਪ੍ਰਚਾਰ ’ਚ ਮੋਦੀ ਨੇ ਕਿਹਾ


ਹੁਮਨਾਬਾਦ (ਕਰਨਾਟਕ), 29 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ‘ਜ਼ਹਿਰੀਲੀ ਸੱਪ’ ਵਾਲੀ ਟਿੱਪਣੀ ‘ਤੇ ਅੱਜ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਅਤੇ ਇਸ ਦੇ ਆਗੂ ਹੁਣ ਤੱਕ ਵੱਖ-ਵੱਖ ਤਰੀਕਿਆਂ ਨਾਲ 91 ਵਾਰ ਉਨ੍ਹਾਂ ਦਾ ਅਪਮਾਨ ਕਰ ਚੁੱਕੇ ਹਨ। ਕਾਂਗਰਸ ‘ਤੇ ਕਰਨਾਟਕ ‘ਚ ਵੀ ਲਿੰਗਾਇਤ ਭਾਈਚਾਰੇ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਪਾਰਟੀ ਨੇ ਬਾਬਾ ਸਾਹਿਬ ਅੰਬੇਡਕਰ ਅਤੇ ਵੀਰ ਸਾਵਰਕਰ ਦਾ ਵੀ ਅਪਮਾਨ ਕੀਤਾ ਹੈ। ਕਾਂਗਰਸ ‘ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ, ਜੋ 29 ਮਾਰਚ ਨੂੰ ਕਰਨਾਟਕ ਵਿੱਚ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸੂਬੇ ਦੇ ਆਪਣੇ ਪਹਿਲੇ ਪ੍ਰਚਾਰ ਦੌਰੇ ‘ਤੇ ਹਨ, ਨੇ ਕਿਹਾ ਕਿ ਲੋਕ ਅਜਿਹੀਆਂ ਵਧੀਕੀਆਂ ਦਾ ਜਵਾਬ ਵੋਟਾਂ ਨਾਲ ਦੇਣਗੇ ਅਤੇ ਉਹ (ਕਾਂਗਰਸੀ ਆਗੂ) ਭਾਰਤੀ ਜਨਤਾ ਪਾਰਟੀ ( ਭਾਜਪਾ) ‘ਤੇਰ ਜਿੰਨਾ ਜ਼ਿਆਦਾ ਚਿੱਕੜ ਸੁੱਟੋਗੇ, ਉੰਨਾ ਹੀ ਕਮਲ ਖਿੜੇਗਾ।



Source link