ਪੰਜਾਬ ਸਰਕਾਰ ਨੇ ਕਟਾਰੂਚੱਕ ਮਾਮਲੇ ’ਚ ਤਿੰਨ ਮੈਂਬਰੀ ਸਿਟ ਕਾਇਮ ਕੀਤੀ, ਡੀਆਈਜੀ ਭਾਰਗਵ ਕਮੇਟੀ ਦੇ ਮੁਖੀ

ਪੰਜਾਬ ਸਰਕਾਰ ਨੇ ਕਟਾਰੂਚੱਕ ਮਾਮਲੇ ’ਚ ਤਿੰਨ ਮੈਂਬਰੀ ਸਿਟ ਕਾਇਮ ਕੀਤੀ, ਡੀਆਈਜੀ ਭਾਰਗਵ ਕਮੇਟੀ ਦੇ ਮੁਖੀ


ਜੋਗਿੰਦਰ ਸਿੰਘ ਮਾਨ

ਮਾਨਸਾ, 8 ਮਈ

ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਵਾਦਗ੍ਰਸਤ ਵੀਡੀਓ ‘ਤੇ ਰਾਜ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ। ਪੰਜਾਬ ਸਰਕਾਰ ਨੇ ਡੀਆਈਜੀ ਬਰਾਡਰ ਰੇਂਜ ਡਾ. ਨਰਿੰਦਰ ਭਾਰਗਵ ਨੂੰ ਸਿਟ ਦਾ ਮੁਖੀ ਬਣਾਇਆ ਹੈ, ਜਦੋਂ ਕਿ ਐੱਸਐੱਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਅਤੇ ਐੱਸਐੱਸਪੀ ਪਠਾਨਕੋਟ ਹਰਕਮਲਪ੍ਰਤੀ ਸਿੰਘ ਖੱਖ ਮੈਂਬਰ ਹੋਣਗੇ। ਇਸ ਟੀਮ ਵੱਲੋਂ ਅਸ਼ਲੀਲ ਵੀਡੀਓ ਅਤੇ ਪੀੜਤ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੀਆਈਜੀ ਬਰਾਡਰ ਰੇਂਜ ਡਾ. ਨਰਿੰਦਰ ਭਾਰਗਵ ਨੂੰ ਪੀੜਤ ਨੌਜਵਾਨ ਲਈ ਸੁਰੱਖਿਆ ਪ੍ਰਦਾਨ ਲਈ ਵੀ ਕਿਹਾ ਗਿਆ ਹੈ।Source link