ਰੂਸ ਖ਼ਿਲਾਫ਼ ‘ਅਸਲ ਜੰਗ’ ਛੇੜੀ ਗਈ ਹੈ: ਪੂਤਿਨ

ਰੂਸ ਖ਼ਿਲਾਫ਼ ‘ਅਸਲ ਜੰਗ’ ਛੇੜੀ ਗਈ ਹੈ: ਪੂਤਿਨ


ਮਾਸਕੋ, 9 ਮਈ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਦੇ ਲਾਲ ਚੌਕ ‘ਤੇ ਦੇਸ਼ ਦੀ ਜਿੱਤ ਦਿਵਸ ਪਰੇਡ ਮੌਕੇ ਦਾਅਵਾ ਕੀਤਾ ਕਿ ਰੂਸ ਵਿਰੁੱਧ ‘ਅਸਲ ਜੰਗ’ ਛੇੜੀ ਗਈ ਹੈ। ਉਹ ਯੂਕਰੇਨ ਵਿੱਚ ਯੁੱਧ ਦਾ ਹਵਾਲਾ ਦੇ ਰਹੇ ਸਨ, ਜਿਸ ਨੂੰ ਕ੍ਰੈਮਲਿਨ ਪੱਛਮੀ ਮੁਲਕਾਂ ਤੇ ਅਮਰੀਕਾ ਨਾਲ ਅਸਿੱਧੇ ਸੰਘਰਸ਼ ਵਜੋਂ ਦੇਖਦਾ ਹੈ। ਪੂਤਿਨ ਨੇ ਕਿਹਾ,’ਅੱਜ ਸਭਿਅਤਾ ਮੁੜ ਫੈਸਲਾਕੁਨ ਮੋੜ ‘ਤੇ ਹੈ। ਸਾਡੀ ਮਾਤ ਭੂਮੀ ਵਿਰੁੱਧ ਅਸਲ ਜੰਗ ਛੇੜੀ ਗਈ ਹੈ।’ ਉਨ੍ਹਾਂ ਨੇ ਪਰੇਡ ਵਿੱਚ ਮੌਜੂਦ ਸੈਨਿਕਾਂ ਦਾ ਸਵਾਗਤ ਕੀਤਾ ਜੋ ਯੂਕਰੇਨ ਵਿੱਚ ਜੰਗ ਲੜ ਰਹੇ ਹਨ।



Source link