ਹਿੰਦ ਮਹਾਸਾਗਰ ਵਿੱਚ ਫ਼ੌਜੀ ਸਾਂਝ ਵਧਾੲੇਗਾ ਆਸਟਰੇਲੀਆ

ਹਿੰਦ ਮਹਾਸਾਗਰ ਵਿੱਚ ਫ਼ੌਜੀ ਸਾਂਝ ਵਧਾੲੇਗਾ ਆਸਟਰੇਲੀਆ


ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 11 ਮਈ

ਆਸਟਰੇਲੀਆ ਹਿੰਦ ਮਹਾਸਾਗਰ ਦੇ ਨਾਲ ਲੱਗਦੇ ਏਸ਼ਿਆਈ ਮੁਲਕਾਂ ਨਾਲ ਫ਼ੌਜੀ ਸਹਿਯੋਗ ਅਤੇ ਗਤੀਵਿਧੀਆਂ ਵਿੱਚ ਵਾਧਾ ਕਰੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਬੰਗਾਲ ਦੀ ਖਾੜੀ ਸਮੇਤ ਅੰਡੇਮਾਨ, ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵਜ਼ ਨਾਲ ਲੱਗਦੇ ਸਮੁੰਦਰੀ ਖੇਤਰ ਨੂੰ ਸੁਰੱਖਿਆ ਪੱਖੋਂ ਅਹਿਮ ਦੱਸਦਿਆਂ ਆਸਟਰੇਲੀਆ ਨੇ ਇਸ ਨੂੰ ਆਪਣੀ ਸੁਰੱਖਿਆ ਨੀਤੀ ਨਾਲ ਜੋੜਿਆ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਵੇਰਵੇ ਸਾਂਝੇ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉੱਤਰ ਪੂਰਬੀ ਹਿੰਦ ਮਹਾਸਾਗਰ ਤੇ ਗੁਆਂਢੀ ਮੁਲਕ ਸੁਰੱਖਿਆ ਪੱਖੋਂ ਅਹਿਮ ਹਨ ਅਤੇ ਸੁਰੱਖਿਆ ਪ੍ਰਬੰਧਾਂ ਲਈ ਅਕਤੂਬਰ ਬਜਟ ਵਿੱਚ ਸਰਕਾਰ ਨੇ 400 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ। ਅਮਰੀਕਾ ਤੇ ਬਰਤਾਨੀਆ ਨਾਲ ‘ਔਕਸ’ ਸਮਝੌਤਾ ਪ੍ਰਸ਼ਾਂਤ ਖਿੱਤੇ ਵਿੱਚ ਤਣਾਅ ਦਾ ਨਤੀਜਾ ਹੈ, ਜਿਸ ਤਹਿਤ ਆਸਟਰੇਲੀਆ ਨੇ ਇਤਿਹਾਸ ਦਾ ਸਭ ਤੋਂ ਵੱਡਾ ਨਿਵੇਸ਼ ਕਰਦਿਆਂ 360 ਬਿਲੀਅਨ ਡਾਲਰ ਦੀਆਂ ਪ੍ਰਮਾਣੂ ਪਣਡੁੱਬੀਆਂ ਦੀ ਖਰੀਦ ਦੇ ਸਮਝੌਤੇ ਕੀਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਆਸਟਰੇਲੀਆ, ਅਮਰੀਕਾ ਅਤੇ ਜਾਪਾਨ ਦੇ ਸਾਂਝੇ ਸਮੂਹ ‘ਕੁਆਡ’ ਸੰਮੇਲਨ ਇਸੇ ਮਹੀਨੇ ਦੇ ਅਖੀਰ ‘ਚ ਆਸਟਰੇਲੀਆ ਵਿੱਚ ਹੋ ਰਿਹਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਮੈਂਬਰ ਮੁਲਕਾਂ ਨੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ।



Source link