ਏਸ਼ਿਆਈ ਖੇਡਾਂ: ਨੇਪਾਲ ਨੇ ਮੰਗੋਲੀਆ ਖ਼ਿਲਾਫ਼ ਰਿਕਾਰਡਾਂ ਦੀ ਬਰਸਾਤ ਕੀਤੀ, ਦੀਪੇਂਦਰ ਦਾ 9 ਗੇਂਦਾਂ ’ਚ ਅਰਧ ਸੈਂਕੜਾ ਤੇ ਮੱਲਾ ਦਾ 34 ਗੇਂਦਾਂ ’ਚ ਸੈਂਕੜਾ

ਏਸ਼ਿਆਈ ਖੇਡਾਂ: ਨੇਪਾਲ ਨੇ ਮੰਗੋਲੀਆ ਖ਼ਿਲਾਫ਼ ਰਿਕਾਰਡਾਂ ਦੀ ਬਰਸਾਤ ਕੀਤੀ, ਦੀਪੇਂਦਰ ਦਾ 9 ਗੇਂਦਾਂ ’ਚ ਅਰਧ ਸੈਂਕੜਾ ਤੇ ਮੱਲਾ ਦਾ 34 ਗੇਂਦਾਂ ’ਚ ਸੈਂਕੜਾ


ਚੰਡੀਗੜ੍ਹ, 27 ਸਤੰਬਰ
ਨੇਪਾਲ ਨੇ ਅੱਜ ਏਸ਼ਿਆਈ ਖੇਡਾਂ ਦੇ ਪੁਰਸ਼ ਟੀ 20 ਦੇ ਉਦਘਾਟਨੀ ਮੈਚ ਵਿੱਚ ਮੰਗੋਲੀਆ ਖੇਡਦਿਆਂ ਕਈ ਨਵੇਂ ਰਿਕਾਰਡ ਬਣਾਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਨੇ 20 ਓਵਰਾਂ ਵਿੱਚ 314/3 ਬਣਾਈਆਂ। ਟੀ-20 ਵਿੱਚ 300 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਉਹ ਪਹਿਲੀ ਟੀਮ ਬਣ ਗਈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦਾ ਆਇਰਲੈਂਡ ਖ਼ਿਲਾਫ਼ 278/3 ਦੌੜਾਂ ਦਾ ਰਿਕਾਰਡ ਸੀ। ਇਹ ਵੱਡਾ ਸਕੋਰ ਦੀਪੇਂਦਰ ਸਿੰਘ ਐਰੀ ਅਤੇ ਕੁਸ਼ਲ ਮੱਲਾ ਦੀ ਰਿਕਾਰਡ ਤੋੜ ਬੱਲੇਬਾਜ਼ੀ ਨਾਲ ਸੰਭਵ ਹੋਇਆ। ਦੀਪੇਂਦਰ ਨੇ ਸਿਰਫ 10 ਗੇਂਦਾਂ ‘ਤੇ ਅਜੇਤੂ 52 ਦੌੜਾਂ ਬਣਾਈਆਂ ਤੇ ਉਸ ਨੇ ਭਾਰਤ ਦੇ ਯੁਵਰਾਜ ਸਿੰਘ ਦਾ 2007 ਵਿਚ ਇੰਗਲੈਂਡ ਵਿਰੁੱਧ 12 ਗੇਂਦਾਂ ਵਿਚ ਸਭ ਤੋਂ ਤੇਜ਼ 50 ਦੌੜਾਂ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਉਸ ਨੇ 10 ਗੇਂਦਾਂ ‘ਤੇ ਅੱਠ ਛੱਕੇ ਜੜੇ। ਉਸ ਦਾ ਸਟ੍ਰਾਈਕ ਰੇਟ 520 ਰਿਹਾ। ਦੂਜੇ ਪਾਸੇ ਕੁਸ਼ਲ ਮੱਲਾ ਨੇ ਸਿਰਫ 34 ਗੇਂਦਾਂ ‘ਚ ਸੈਂਕੜਾ ਮਾਰ ਕੇ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਬਣਾ ਦਿੱਤਾ। ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਭਾਰਤ ਦੇ ਰੋਹਿਤ ਸ਼ਰਮਾ ਅਤੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨੇ 35 ਗੇਂਦਾਂ ‘ਤੇ ਸੀ। ਮੱਲਾ ਦਾ ਸੈਂਕੜਾ ਨਾ ਸਿਰਫ ਸਭ ਤੋਂ ਤੇਜ਼ ਸੀ ਸਗੋਂ ਟੀ-20 ਕ੍ਰਿਕਟ ‘ਚ ਆਪਣੇ ਦੇਸ਼ ਦੇ ਕਿਸੇ ਕ੍ਰਿਕਟਰ ਦਾ ਪਹਿਲਾ ਸੈਂਕੜਾ ਵੀ ਸੀ। ਮੱਲਾ ਨੇ 50 ਗੇਂਦਾਂ ‘ਤੇ 137 ਦੌੜਾਂ ਬਣਾਉਣ ਲਈ 12 ਛੱਕੇ ਅਤੇ 8 ਚੌਕੇ ਮਾਰੇ।

The post ਏਸ਼ਿਆਈ ਖੇਡਾਂ: ਨੇਪਾਲ ਨੇ ਮੰਗੋਲੀਆ ਖ਼ਿਲਾਫ਼ ਰਿਕਾਰਡਾਂ ਦੀ ਬਰਸਾਤ ਕੀਤੀ, ਦੀਪੇਂਦਰ ਦਾ 9 ਗੇਂਦਾਂ ’ਚ ਅਰਧ ਸੈਂਕੜਾ ਤੇ ਮੱਲਾ ਦਾ 34 ਗੇਂਦਾਂ ’ਚ ਸੈਂਕੜਾ appeared first on punjabitribuneonline.com.Source link