ਨਵੀਂ ਦਿੱਲੀ, 23 ਮਾਰਚ
ਰਾਸ਼ਟਰੀ ਰਾਜਧਾਨੀ ਦੀ ਅਦਾਲਤ ਨੇ ਅੱਜ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇਤਾ ਕੇ. ਕਵਿਤਾ ਦੀ ਹਿਰਾਸਤ 26 ਮਾਰਚ ਤੱਕ ਵਧਾ ਦਿੱਤੀ ਗਈ ਹੈ। ਈਡੀ ਨੇ ਕਵਿਤਾ ਦੀ ਹਿਰਾਸਤ ਪੰਜ ਦਿਨਾਂ ਲਈ ਵਧਾਉਣ ਦੀ ਬੇਨਤੀ ਕੀਤੀ ਸੀ। ਈਡੀ ਨੇ ਦੋਸ਼ ਲਾਇਆ ਹੈ ਕਿ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਉਸ ‘ਦੱਖਣੀ ਗਰੁੱਪ’ ਦਾ ਹਿੱਸਾ ਸੀ, ਜਿਸ ਨੇ 2021-22 ਲਈ ਹੁਣ ਬੰਦ ਹੋ ਚੁੱਕੀ ਆਬਕਾਰੀ ਨੀਤੀ ਤਹਿਤ ਲਾਭ ਬਦਲੇ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ।
The post ਨਵੀਂ ਦਿੱਲੀ: ਈਡੀ ਨੂੰ ਕਵਿਤਾ ਦਾ 26 ਤੱਕ ਮਿਲਿਆ ਰਿਮਾਂਡ appeared first on Punjabi Tribune.