ਇਰਾਨ ਵੱਲੋਂ ਜ਼ਬਤ ਜਹਾਜ਼ ਦੀ ਭਾਰਤੀ ਮਹਿਲਾ ਮੈਂਬਰ ਦੇਸ਼ ਪਰਤੀ

ਇਰਾਨ ਵੱਲੋਂ ਜ਼ਬਤ ਜਹਾਜ਼ ਦੀ ਭਾਰਤੀ ਮਹਿਲਾ ਮੈਂਬਰ ਦੇਸ਼ ਪਰਤੀ
ਇਰਾਨ ਵੱਲੋਂ ਜ਼ਬਤ ਜਹਾਜ਼ ਦੀ ਭਾਰਤੀ ਮਹਿਲਾ ਮੈਂਬਰ ਦੇਸ਼ ਪਰਤੀ

ਨਵੀਂ ਦਿੱਲੀ, 18 ਅਪਰੈਲ
ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਇਰਾਨ ਵੱਲੋਂ 13 ਅਪਰੈਲ ਨੂੰ ਜ਼ਬਤ ਕੀਤੇ ਗਏ ਐਮਐੱਸੀ ਏਰੀਜ਼ ਕੰਟੇਨਰ ਜਹਾਜ਼ ‘ਤੇ ਚਾਲਕ ਦਲ ਦੀ ਮੈਂਬਰ ਭਾਰਤੀ ਮਹਿਲਾ ਦੇਸ਼ ਪਰਤ ਆਈ ਹੈ। ਮੰਤਰਾਲੇ ਨੇ ਕਿਹਾ ਕਿ ਤਹਿਰਾਨ ਵਿੱਚ ਉਸ ਦਾ ਮਿਸ਼ਨ 16 ਹੋਰ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੇ ਸੰਪਰਕ ਵਿੱਚ ਹੈ, ਜੋ ਹਾਲੇ ਵੀ ਜਹਾਜ਼ ਵਿੱਚ ਸਵਾਰ ਹਨ। ਜਹਾਜ਼ ਨੂੰ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਹਾਰਮੁਜ਼ ਜਲਡਮਰੂ ਵਿੱਚ ਜ਼ਬਤ ਕੀਤਾ ਗਿਆ ਸੀ।

The post ਇਰਾਨ ਵੱਲੋਂ ਜ਼ਬਤ ਜਹਾਜ਼ ਦੀ ਭਾਰਤੀ ਮਹਿਲਾ ਮੈਂਬਰ ਦੇਸ਼ ਪਰਤੀ appeared first on Punjabi Tribune.Source link