ਨਾਜਾਇਜ਼ ਸਬੰਧਾਂ ਕਾਰਨ ਘਰਵਾਲੀ ਦੇ ਪ੍ਰੇਮੀ ਦੀ ਹੱਤਿਆ

ਨਾਜਾਇਜ਼ ਸਬੰਧਾਂ ਕਾਰਨ ਘਰਵਾਲੀ ਦੇ ਪ੍ਰੇਮੀ ਦੀ ਹੱਤਿਆ
ਨਾਜਾਇਜ਼ ਸਬੰਧਾਂ ਕਾਰਨ ਘਰਵਾਲੀ ਦੇ ਪ੍ਰੇਮੀ ਦੀ ਹੱਤਿਆ


ਗੁਰਜੰਟ ਕਲਸੀ ਲੰਡੇ
ਸਮਾਲਸਰ, 30 ਅਪਰੈਲ
ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਹੇਠਲੇ ਪਿੰਡ ਮੱਲਕੇ ਵਿਚ ਸਾਹੋਕੇ ਰੋਡ ’ਤੇ ਪੈਂਦੀ ਕਲੋਨੀ ਵਿੱਚ ਨਾਜਾਇਜ਼ ਸਬੰਧਾਂ ਦੇ ਚਲਦਿਆਂ ਇਕ 30 ਸਾਲਾ ਨੌਜਵਾਨ ਦੀ ਸਿਰ ਵਿਚ ਲੋਹੇ ਦੀ ਪਾਈਪ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਧਰਮਾ ਸਿੰਘ ਪੁੱਤਰ ਜਸਮੇਲ ਸਿੰਘ ਵਜੋਂ ਹੋਈ ਹੈ ਜਿਸ ਦੇ ਆਪਣੇ ਭੂਆ ਦੇ ਲੜਕੇ ਦੀ ਘਰਵਾਲੀ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਸ ਕਾਰਨ ਜਸਵਿੰਦਰ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਪਿੰਡ ਮੱਲਕੇ ਨੇ ਆਪਣੀ ਘਰਵਾਲੀ ਤੋਂ ਫੋਨ ਕਰਵਾ ਕੇ ਧਰਮਾ ਸਿੰਘ ਨੂੰ ਪਿੰਡ ਸੱਦ ਲਿਆ ਅਤੇ ਪਤੀ ਪਤਨੀ ਦੋਹਾਂ ਨੇ ਧਰਮਾ ਸਿੰਘ ਦੇ ਸਿਰ ਵਿਚ ਲੋਹੇ ਦੀ ਪਾਈਪ ਅਤੇ ਘੋਟਣੇ ਆਦਿ ਨਾਲ ਸੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਮਾਲਸਰ ਦੇ ਮੁੱਖ ਅਫਸਰ ਦਿਲਬਾਗ ਸਿੰਘ ਬਰਾੜ ਅਤੇ ਡੀ ਐਸ ਪੀ ਬਾਘਾਪੁਰਾਣਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ।

The post ਨਾਜਾਇਜ਼ ਸਬੰਧਾਂ ਕਾਰਨ ਘਰਵਾਲੀ ਦੇ ਪ੍ਰੇਮੀ ਦੀ ਹੱਤਿਆ appeared first on Punjabi Tribune.Source link