ਮੁੰਬਈ, 12 ਸਤੰਬਰ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ (66) ਦੀ ਇੱਥੇ ਇੱਕ ਹਸਪਤਾਲ ’ਚ ਐਂਜੀਓਪਲਾਸਟੀ ਕੀਤੀ ਗਈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ 10 ਸਤੰਬਰ ਤੋਂ ਇੱਥੇ ਏਸ਼ੀਅਨ ਹਾਰਟ ਇੰਸਟੀਚਿਊਟ ’ਚ ਦਾਖਲ ਹਨ ਤੇ ਬੁੱਧਵਾਰ ਨੂੰ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ। ਸੂਤਰਾਂ ਮੁਤਾਬਕ ਯਾਦਵ ਨੂੰ ਇੱਕ-ਦੋ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੀ ਉਮੀਦ ਹੈ। -ਪੀਟੀਆਈ
The post ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਐਂਜੀਓਪਲਾਸਟੀ ਹੋਈ appeared first on Punjabi Tribune.