Punjab News Update: ਪੰਜਾਬ ਦੇ ਚਾਰ ਨਵੇਂ ਚੁਣੇ ਵਿਧਾਇਕਾਂ ਦੇ ਹਲਫ਼ ਲੈਣ ਦੀ ਤਰੀਕ ਤੈਅ

Punjab News Update: ਪੰਜਾਬ ਦੇ ਚਾਰ ਨਵੇਂ ਚੁਣੇ ਵਿਧਾਇਕਾਂ ਦੇ ਹਲਫ਼ ਲੈਣ ਦੀ ਤਰੀਕ ਤੈਅ


ਆਤਿਸ਼ ਗੁਪਤਾ
ਚੰਡੀਗੜ੍ਹ, 28 ਨਵੰਬਰ

Punjab News Update: ਪੰਜਾਬ ਵਿੱਚ ਚਾਰ ਹਲਕਿਆਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਚੁਣੇ ਦੇ ਚਾਰ ਨਵੇਂ ਵਿਧਾਇਕ 2 ਦਸੰਬਰ ਦਿਨ ਸੋਮਵਾਰ ਨੂੰ ਅਹੁਦੇ ਦਾ ਹਲਫ ਲੈਣਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 20 ਨਵੰਬਰ ਨੂੰ ਹੋਈਆਂ ਜਿਮਨੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਹਰਦੀਪ ਿਸੰਘ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਹੈ।
ਇਨ੍ਹਾਂ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਗਏ, ਜਿਨ੍ਹਾਂ ਮੁਤਾਬਕ ਤਿੰਨ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ (ਰਾਖਵਾਂ) ਤੋਂ ਹਾਕਮ ਆਮ ਆਦਮੀ ਪਾਰਟੀ ਅਤੇ ਬਰਨਾਲਾ ਤੋਂ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਇਹ ਹਲਕੇ ਇਨ੍ਹਾਂ ਦੇ ਪਹਿਲੇ ਨੁਮਾਇੰਦਿਆਂ ਦੇ ਹਾਲੀਆ ਆਮ ਚੋਣਾਂ ਦੌਰਾਨ ਲੋਕ ਸਭਾ ਲਈ ਚੁਣੇ ਜਾਣ ਕਾਰਨ  ਖ਼ਾਲੀ  ਹੋਏ ਸਨ।

The post Punjab News Update: ਪੰਜਾਬ ਦੇ ਚਾਰ ਨਵੇਂ ਚੁਣੇ ਵਿਧਾਇਕਾਂ ਦੇ ਹਲਫ਼ ਲੈਣ ਦੀ ਤਰੀਕ ਤੈਅ appeared first on Punjabi Tribune.



Source link