Punjabi News Update: ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਖੁਦਾਈ ਦੌਰਾਨ ਰਾਕਟ ਲਾਂਚਰ ਦੇ ਬੰਬ ਮਿਲੇ

Punjabi News Update: ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਖੁਦਾਈ ਦੌਰਾਨ ਰਾਕਟ ਲਾਂਚਰ ਦੇ ਬੰਬ ਮਿਲੇ


ਕੇਪੀ ਸਿੰਘ

ਗੁਰਦਾਸਪੁਰ, 28 ਨਵੰਬਰ

ਇੱਥੋਂ ਦੇ ਰੇਲਵੇ ਸਟੇਸ਼ਨ ਨੇੜੇ ਖ਼ੁਦਾਈ ਦੌਰਾਨ ਰਾਕਟ ਲਾਂਚਰ ਦੇ 10 ਬੰਬ ਮਿਲੇ ਹਨ। ਅੱਜ ਵੀਰਵਾਰ ਨੂੰ ਰੇਲਵੇ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੌਰਾਨ ਜੇਸੀਬੀ ਦੀ ਮਦਦ ਨਾਲ ਪੰਛੀ ਕਲੋਨੀ ਵਿੱਚ ਪੈਂਦੀ ਰੇਲਵੇ ਦੀ ਜ਼ਮੀਨ ’ਤੇ ਖ਼ੁਦਾਈ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਜ਼ਮੀਨ ਵਿੱਚ ਦੱਬੇ ਹੋਏ ਇਹ ਬੰਬ ਨਜ਼ਰ ਆਏ।

ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਡੀਐੱਸਪੀ ਮੋਹਨ ਸਿੰਘ ਅਤੇ ਜੀਆਰਪੀ ਦੇ ਡੀਐੱਸਪੀ ਬਿਕਰਮਜੀਤ ਮੌਕੇ ’ਤੇ ਪਹੁੰਚੇ ਅਤੇ ਅੰਮ੍ਰਿਤਸਰ ਤੋਂ ਡਿਸਪੋਜ਼ਲ ਟੀਮ ਨੂੰ ਸੱਦਿਆ ਗਿਆ। ਕੁਝ ਸਮੇਂ ਬਾਅਦ ਰੇਲਵੇ ਪੁਲੀਸ ਨੇ ਬੰਬ ਸਕੂਐਡ ਟੀਮ ਦੀ ਮਦਦ ਨਾਲ ਰਾਕਟ ਲਾਂਚਰ ਦੇ ਇਨ੍ਹਾਂ 10 ਬੰਬਾਂ ਨੂੰ ਨਕਾਰਾ ਕਰ ਦਿੱਤਾ।

ਇਹ ਬੰਬ ਪੂਰੀ ਤਰ੍ਹਾਂ ਜੰਗਾਲੀ ਹਾਲਤ ਵਿੱਚ ਸਨ ਅਤੇ ਮਿੱਟੀ ਨਾਲ ਲਥਪਥ ਸਨ ਅਤੇ ਦੇਖਣ ਵਿੱਚ ਇਹ ਕਾਫ਼ੀ ਪੁਰਾਣੇ ਲੱਗ ਰਹੇ ਸਨ।

ਜਾਣਕਾਰੀ ਅਨੁਸਾਰ ਇਸ ਜਗ੍ਹਾ ’ਤੇ ਕਈ ਸਾਲ ਪਹਿਲਾਂ ਸੀਮਾ ਸੁਰੱਖਿਆ ਬਲ ਦੀਆਂ ਟੁਕੜੀਆਂ ਵੱਲੋਂ ਕੈਂਪ ਬਣਾਏ ਗਏ ਸਨ। ਸਮਝਿਆ ਜਾ ਰਿਹਾ ਹੈ ਕਿ ਰਾਕਟ ਲਾਂਚਰ ਦੇ ਇਹ ਬੰਬ ਉਨ੍ਹਾਂ ਬੀਐੱਸਐੱਫ ਦੀਆਂ ਯੂਨਿਟਾਂ ਦੇ ਹੋ ਸਕਦੇ ਸਨ।

The post Punjabi News Update: ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਖੁਦਾਈ ਦੌਰਾਨ ਰਾਕਟ ਲਾਂਚਰ ਦੇ ਬੰਬ ਮਿਲੇ appeared first on Punjabi Tribune.



Source link