ਢਾਕਾ, 29 ਨਵੰਬਰ
ਬੰਗਲਾਦੇਸ਼ ਨੇ ਕੋਲਕਾਤਾ ’ਚ ਡਿਪਟੀ ਹਾਈ ਕਮਿਸ਼ਨ ਦਫ਼ਤਰ ਅੱਗੇ ਮੁਜ਼ਾਹਰੇ ’ਚ ਚਿੰਤਾ ਜਾਹਿਰ ਕਰਦਿਆਂ ਅੱਜ ਭਾਰਤ ਨੂੰ ਅਪੀਲ ਕਿ ਉਸ ਦੇ ਸਾਰੇ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਦਾਅਵਾ ਕੀਤਾ ਕਿ ਵੀਰਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ ਬੰਗਲਾਦੇਸ਼ ਦਾ ਝੰਡਾ ਅਤੇ ਅੰਤਰਿਮ ਸਰਕਾਰ ਮੁਖੀ ਮੁਹੰਮਦ ਯੂਨੁਸ ਦਾ ਪੁਤਲਾ ਸਾੜਿਆ ਗਿਆ, ਜੋ ਕਿ ਨਿੰਦਣਯੋਗ ਹੈ।
ਦੱਸਣਯੋਗ ਹੈ ਕਿ ‘ਬਾਂਗਿਆ ਜਾਗਰਨ ਮੰਚ’ ਨੇ ਬੰਗਲਦੇਸ਼ ’ਚ ਇਸਕੌਨ ਹਿੰਦੂ ਧਾਰਮਿਕ ਆਗੂ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਵੀਰਵਾਰ ਨੂੰ ਕੋਲਕਾਤਾ ’ਚ ਬੰਗਲਾਦੇਸ਼ ਡਿਪਟੀ ਹਾਈ ਕਮਿਸ਼ਨ ਅੱਗੇ ਪ੍ਰਦਰਸ਼ਨ ਕੀਤਾ ਸੀ। ਇਸਕੌਨ ਦੇ ਸਾਬਕਾ ਮੈਂਬਰ ਦਾਸ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਮੰਗਲਾਵਾਰ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਚਟੋਗ੍ਰਾਮ ਆਦਿ ਇਲਾਕਿਆਂ ’ਚ ਰੋਸ ਪ੍ਰਦਰਸ਼ਨ ਕੀਤੇ ਸਨ।
ਵਿਦੇਸ਼ ਮੰਤਰਾਲੇ ਨੇ ਅੱਜ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀ ਬੰਗਲਦੇਸ਼ ਡਿਪਟੀ ਹਾਈ ਕਮਿਸ਼ਨ ਦੀ ਹੱਦ ਨੇੜੇ ਪਹੁੰਚ ਗਏ ਸਨ। ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਭਾਰਤ ਸਰਕਾਰ ਨੂੰ ਸਖਤ ਚੁੱਕਣੇ ਚਾਹੀਦੇ ਹਨ। ਵਿਦੇਸ਼ ਮੰਤਰਾਲੇ ਨੇ ਕੋਲਕਾਤਾ ’ਚ ਡਿਪਟੀ ਹਾਈ ਕਮਿਸ਼ਨ ਅਤੇ ਭਾਰਤ ’ਚ ਹੋਰ ਡਿਪਲੋਮੈਟਾਂ ਤੋਂ ਇਲਾਵਾ ਬਾਕੀ ਅਮਲੇ ਦੇ ਰੱਖਿਆ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ। -ਪੀਟੀਆਈ
The post ਬੰਗਲਾਦੇਸ਼ ਡਿਪਟੀ ਹਾਈ ਕਮਿਸ਼ਨ ਦੇ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਵੇ ਭਾਰਤ: ਵਿਦੇਸ਼ ਮੰਤਰਾਲਾ appeared first on Punjabi Tribune.