ਕਿਸਾਨ ਆਗੂ ਹਰਦੋਝੰਡੇ ਵੱਲੋਂ ਮਰਨ ਵਰਤ ਮੁਲਤਵੀ

ਕਿਸਾਨ ਆਗੂ ਹਰਦੋਝੰਡੇ ਵੱਲੋਂ ਮਰਨ ਵਰਤ ਮੁਲਤਵੀ


ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਨਵੰਬਰ
Farmer leader Surjit Singh Hardo Jhanda quits his hunger strike ਕੇਂਦਰ ਵੱਲੋਂ ਮੰਨੀਆਂ ਮੰਗਾਂ ਅਤੇ ਹੋਰ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਮਰਨ ਵਰਤ ਉੱਤੇ ਬੈਠੇ ਸੁਖਜੀਤ ਸਿੰਘ ਹਰਦੋਝੰਡੇ ਨੇ ਅੱਜ ਡੱਲੇਵਾਲ ਹੱਥੋਂ ਜੂਸ ਪੀਣ ਉਪਰੰਤ ਮਰਨ ਵਰਤ ਮੁਲਤਵੀ ਕਰ ਦਿੱਤਾ ਹੈ। ਯਾਦ ਰਹੇ ਕਿ ਮਰਨ ਵਰਤ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਪੁਲੀਸ ਵੱਲੋਂ ਡੱਲੇਵਾਲ ਨੂੰ ਗ੍ਰਿਫਤਾਰ ਕੀਤੇ ਜਾਣ ਕਰਕੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਮਰਨ ਵਰਤ ’ਤੇ ਬੈਠਣਾ ਪਿਆ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਵਾਅਦੇ ਲਾਗੂ ਨਹੀਂ ਕੀਤੇ ਜਾਂਦੇ, ਅਤੇ ਉਸ ਸਥਿਤੀ ਵਿੱਚ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੁੰਦੀ ਹੈ ਤਾਂ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਮੋਰਚੇ ਵਿੱਚ ਹੀ ਰੱਖੀ ਜਾਵੇਗੀ ਤੇ ਉਨ੍ਹਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਪਹਿਲਾਂ ਕੀਤੇ ਗਏ ਲੜੀਵਾਰ ਮਰਨ ਵਰਤ ਦੇ ਐਲਾਨ ਮੁਤਾਬਕ ਸੁਖਜੀਤ ਸਿੰਘ ਹਰਦੋਝੰਡੇ ਵੱਲੋਂ ਆਪਣਾ ਮਰਨ ਵਰਤ ਮੁੜ ਸ਼ੁਰੂ ਕੀਤਾ ਜਾਵੇਗਾ।

 

The post ਕਿਸਾਨ ਆਗੂ ਹਰਦੋਝੰਡੇ ਵੱਲੋਂ ਮਰਨ ਵਰਤ ਮੁਲਤਵੀ appeared first on Punjabi Tribune.





Source link