Shimla ਦੇ Ridge ’ਤੇ ਟਰੱਕਾਂ ਦੀ ਪਾਰਕਿੰਗ ਖ਼ਿਲਾਫ਼ ਡਿਪਟੀ ਮੇਅਰ ਨੇ ਕੀਤੀ ਸ਼ਿਕਾਇਤ

Shimla ਦੇ Ridge ’ਤੇ ਟਰੱਕਾਂ ਦੀ ਪਾਰਕਿੰਗ ਖ਼ਿਲਾਫ਼ ਡਿਪਟੀ ਮੇਅਰ ਨੇ ਕੀਤੀ ਸ਼ਿਕਾਇਤ


ਸ਼ਿਮਲਾ, 30 ਨਵੰਬਰ

Shimla Ridge: ਸ਼ਿਮਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਪੀਆਈ (ਐਮ) ਆਗੂ ਟਿਕੇਂਦਰ ਸਿੰਘ ਪੰਵਾਰ ਨੇ ਪੁਲੀਸ ਸ਼ਿਕਾਇਤ ਦਰਜ ਕਰ ਕੇ ਉਨ੍ਹਾਂ ਲੋਕਾਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਇੱਥੋਂ ਦੇ ਰਿੱਜ ਖੇਤਰ ਵਿੱਚ ਵਾਹਨਾਂ ਦੀ ਪਾਰਕਿੰਗ ਅਤੇ ਅਸਥਾਈ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਸੀ।

ਸ਼ਿਕਾਇਤ ਦੇ ਨਾਲ ਦੋ ਵੀਡੀਓ ਸਾਂਝੇ ਕਰਦੇ ਹੋਏ ਪੰਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਰਿੱਜ ’ਤੇ ਦੋ ਟਰੱਕਾਂ ਅਤੇ ਇੱਕ ਵੱਡੀ ਕਰੇਨ ਦੀ ਪਾਰਕਿੰਗ ਨੂੰ ਲੈ ਕੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਥਾਂ ਕਮਜ਼ੋਰ ਜ਼ੋਨ ਹੈ ਅਤੇ ਇਸ ਵਿੱਚ ਕਿਸੇ ਵੀ ਵਾਹਨ ਦੀ ਆਵਾਜਾਈ ਦੀ ਆਗਿਆ ਨਹੀਂ ਹੈ। ਸੰਪਰਕ ਕਰਨ ‘ਤੇ ਪੁਲੀਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ।

ਜ਼ਿਕਰਯੋਗ ਹੈ ਕਿ ਇਤਿਹਾਸਕ ਰਿੱਜ ਸ਼ਿਮਲਾ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ ਅਤੇ ਇੱਥੇ ਕ੍ਰਾਈਸਟ ਚਰਚ ਹੈ, ਜੋ ਕਿ 1844 ਵਿੱਚ ਬਣਾਇਆ ਗਿਆ ਇੱਕ ਨਿਓ-ਗੌਥਿਕ ਢਾਂਚਾ ਹੈ। ਬ੍ਰਿਟਿਸ਼ ਸ਼ਾਸਨ ਦੌਰਾਨ ਰਿਜ ਦੇ ਹੇਠਾਂ 45 ਲੱਖ ਲੀਟਰ ਪਾਣੀ ਰੱਖਣ ਵਾਲੇ ਵੱਡੇ ਟੈਂਕ ਬਣਾਏ ਗਏ ਸਨ। ਰਾਜਧਾਨੀ ਸ਼ਹਿਰ ਵਿੱਚ ਟੈਂਕੀਆਂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਦੀਆਂ ਹਨ।
ਦੱਸਣਯੋਗ ਹੈ ਕਿ ਰਿੱਜ ਡੁੱਬਣ ਵਾਲੇ ਖੇਤਰਾਂ ਵਿੱਚ ਸਥਿਤ ਹੈ ਅਤੇ 2000 ਤੋਂ ਨਿਯਮਤ ਅੰਤਰਾਲਾਂ ਵਿੱਚ ਦਰਾੜਾਂ ਵਿਕਸਿਤ ਹੋ ਰਹੀਆਂ ਹਨ। ਸ਼ਿਮਲਾ ਦੇ ਪੁਲੀਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੂੰ ਆਪਣੇ ਪੱਤਰ ਵਿੱਚ ਪੰਵਾਰ ਨੇ ਟਰੱਕਾਂ ਅਤੇ ਕਰੇਨ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਸੀ।

ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਈ ਕੋਰਟ ਵੱਲੋਂ ਸਮਾਗਮ ਨਾ ਕਰਵਾਉਣ ਦੇ ਹੁਕਮਾਂ ਦੇ ਬਾਵਜੂਦ ਰਿੱਜ ’ਤੇ ਸਮਾਗਮ ਕੀਤੇ ਜਾ ਰਹੇ ਹਨ। ਕਰਵਾਈ ਵਿਚ ਅਸਫਲ ਰਹਿਣ ’ਤੇ ਮੈਨੂੰ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਵੇਗਾ, ਜਿਸ ਨੇ ਪਹਿਲਾਂ ਹੀ ਰਿੱਜ ਵਿਖੇ ਅਜਿਹੇ ਸਮਾਗਮਾਂ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ। ਪੀਟੀਆਈ

The post Shimla ਦੇ Ridge ’ਤੇ ਟਰੱਕਾਂ ਦੀ ਪਾਰਕਿੰਗ ਖ਼ਿਲਾਫ਼ ਡਿਪਟੀ ਮੇਅਰ ਨੇ ਕੀਤੀ ਸ਼ਿਕਾਇਤ appeared first on Punjabi Tribune.





Source link