Sensex ਕੇਂਦਰੀ ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ

Sensex ਕੇਂਦਰੀ ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ


ਮੁੰਬਈ, 1 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੇਂਦਰੀ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ Senses ਤੇ Nifty ਵਿਚ ਤੇਜ਼ੀ ਰਹੀ। ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 136.44 ਨੁਕਤਿਆਂ ਦੇ ਉਭਾਰ ਨਾਲ 77,637.01 ਨੂੰ ਪਹੁੰਚ ਗਿਆ। ਉਧਰ ਐੱਨਐੱਸਈ (NSE) ਦਾ ਨਿਫਟੀ 20.2 ਅੰਕ ਵਧ ਕੇ 23,528.60 ਦੇ ਪੱਧਰ ’ਤੇ ਰਿਹਾ। ਸੈਂਸੈਕਸ ਵਿਚ ਸੂਚੀਬੱਧ 30 ਕੰਪਨੀਆਂ ਵਿਚੋਂ ਆਈਟੀਸੀ ਹੋਟਲਜ਼, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾ, ਅਲਟਰਾਟੈੱਕ ਸੀਮਿੰਟ ਤੇ ਐੱਨਟੀਪੀਸੀ ਦੇ ਸ਼ੇਅਰ ਸਭ ਤੋਂ ਵੱਧ ਮੁਨਾਫੇ ਵਿਚ ਰਹੇ। ਟਾਈਟਨ, ਕੋਟਕ ਮਹਿੰਦਰਾ ਬੈਂਕ, ਨੈਸਲੇ, ਏਸ਼ੀਅਨ ਪੇਂਟਸ, ਐੱਚਸੀਐੱਲ ਟੈੱਕ  ਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਨੁਕਸਾਨ ਵਿਚ ਰਹੇ। -ਪੀਟੀਆਈ

The post Sensex ਕੇਂਦਰੀ ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ appeared first on Punjabi Tribune.



Source link