ਸ੍ਰੀਨਗਰ, 2 ਫਰਵਰੀ
ਛੁੱਟੀਆਂ ਕੱਟ ਕੇ ਡਿਊਟੀ ’ਤੇ ਪਰਤ ਰਿਹਾ ਇਕ ਫੌਜੀ ਲਾਪਤਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਈਫਲਮੈਨ ਆਬਿਦ ਭੱਟ ਸ਼ਨਿੱਚਰਵਾਰ ਨੂੰ ਰੰਗਰੇਥ ਵਿਖੇ ਡਿਊਟੀ ’ਤੇ ਜਾਣ ਲਈ ਅਨੰਤਨਾਗ ਜ਼ਿਲੇ ਦੇ ਚਿਤਰਗੁਲ ਸਥਿਤ ਆਪਣੇ ਘਰ ਤੋਂ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਭੱਟ ਨੇ ਅੱਜ ਸਵੇਰ ਤੱਕ ਕੈਂਪ ਵਿਚ ਰਿਪੋਰਟ ਨਹੀਂ ਕੀਤਾ, ਜਿਸ ਮਗਰੋਂ ਪੁਲੀਸ ਕੋਲ ਉਸ ਦੀ ਗੁੰਮਸ਼ੁਦਗੀ ਸਬੰਧੀ ਸ਼ਿਕਾਇਤ ਦਰਜ ਕੀਤੀ ਗਈ ਹੈ। -ਪੀਟੀਆਈ
The post ਜੰਮੂ-ਕਸ਼ਮੀਰ: ਛੁੱਟੀ ਮਗਰੋਂ ਡਿਊਟੀ ’ਤੇ ਪਰਤ ਰਿਹਾ ਰਾਈਫਲਮੈਨ ਲਾਪਤਾ appeared first on Punjabi Tribune.