ਪੱਤਰ ਪ੍ਰੇਰਕ
ਯਮੁਨਾਨਗਰ, 2 ਫਰਵਰੀ
ਬਸੰਤ ਪੰਚਮੀ ਮੌਕੇ ਸਤਿਗੁਰੂ ਬਾਬਾ ਲਾਲ ਦਿਆਲ ਜੀ ਧਿਆਨਪੁਰ ਗੱਦੀ ਦੇ 13ਵੇਂ ਮਹੰਤ, 1008 ਬ੍ਰਹਮਲੀਨ ਦਵਾਰਕਾ ਦਾਸ ਮਹਾਰਾਜ ਦਾ ਜਨਮ ਦਿਹਾੜਾ ਸ੍ਰੀ ਲਾਲ ਦਵਾਰਾ ਮੰਦਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮੌਜੂਦ ਸ਼ਰਧਾਲੂਆਂ ਨੇ ਭਗਤੀ ਗੀਤਾਂ ’ਤੇ ਨਾਚ ਕੀਤਾ। ਇਸ ਸਬੰਧ ਵਿੱਚ ਸਵੇਰੇ ਹਵਨ ਯੱਗ ਕੀਤਾ ਗਿਆ। ਹਵਨ ਯੱਗ ਵਿੱਚ ਆਚਾਰੀਆ ਗੋਪਾਲ ਰਾਜ ਸਣੇ ਅੱਧਾ ਦਰਜਨ ਤੋਂ ਵੱਧ ਵਿਦਵਾਨ ਬ੍ਰਾਹਮਣਾਂ ਨੇ ਰਸਮਾਂ ਅਨੁਸਾਰ ਯੱਗ ਕੀਤਾ। ਤਰੁਣ ਸ਼ਰਮਾ ਦੇ ਪਰਿਵਾਰ ਨੇ ਮੁੱਖ ਜਜਮਾਨ ਵਜੋਂ ਯੱਗ ਵਿੱਚ ਹਿੱਸਾ ਲਿਆ। ਧਾਰਮਿਕ ਕੀਰਤਨ ਦੌਰਾਨ ਭਜਨ ਪ੍ਰਚਾਰਕਾਂ ਅਤੇ ਭਜਨ ਮੰਡਲੀਆਂ ਦੇ ਮੈਂਬਰਾਂ ਨੇ ਭਜਨਾਂ ਰਾਹੀਂ ਬਾਬਾ ਲਾਲ ਦੀ ਉਸਤਤਿ ਕੀਤੀ। ਇਸ ਤੋਂ ਇਲਾਵਾ ਮਹਿਲਾ ਕੀਰਤਨ ਮੰਡਲੀਆਂ ਨੇ ਵੀ ਬਾਬਾ ਲਾਲ ਦਾ ਗੁਣਗਾਨ ਕੀਤਾ। ਮੰਦਰ ਕਮੇਟੀ ਦੇ ਮੁਖੀ ਰਮੇਸ਼ ਮਹਿਤਾ ਨੇ ਕਿਹਾ ਕਿ ਬਾਬਾ ਲਾਲ ਦਾ ਜਨਮ ਦਿਨ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਲਾਲ ਨੇ ਆਪਣਾ ਪੂਰਾ ਜੀਵਨ ਧਰਮ ਦੇ ਪ੍ਰਚਾਰ ਅਤੇ ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਨ ਵਿੱਚ ਬਿਤਾਇਆ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ 22 ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਪੰਡਿਤ ਗੋਪਾਲ ਰਾਜ ਨੇ ਬਾਬਾ ਲਾਲ ਦੀ ਆਰਤੀ ਅਤੇ ਅਰਦਾਸ ਕੀਤੀ। ਅੰਤ ਵਿੱਚ ਭੰਡਾਰੇ ਵਿੱਚ ਸਾਰਿਆਂ ਨੇ ਮਿਲ ਕੇ ਭੋਜਨ ਛਕਿਆ।
The post ਮਹੰਤ ਦਵਾਰਕਾ ਦਾਸ ਦਾ ਜਨਮ ਦਿਹਾੜਾ ਮਨਾਇਆ appeared first on Punjabi Tribune.