ਬੰਗਲੁਰੂ, 5 ਫਰਵਰੀ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਇੱਥੇ ਇੱਕ ਆਟੋ ਡਰਾਈਵਰ ਨਾਲ ਬਹਿਸ ਕਰਦੇ ਹੋਏ ਦੇਖਿਆ ਗਿਆ। ਇਹ ਘਟਨਾ ਕਥਿਤ ਤੌਰ ’ਤੇ ਮੰਗਲਵਾਰ ਸ਼ਾਮ ਨੂੰ ਬੰਗਲੁਰੂ ਦੇ ਕਨਿੰਘਮ ਰੋਡ ’ਤੇ ਵਾਪਰੀ ਦੱਸੀ ਜਾ ਰਹੀ ਹੈ। ਹਾਈ ਗਰਾਊਂਡ ਟਰੈਫਿਕ ਪੁਲੀਸ ਸਟੇਸ਼ਨ ਦੇ ਅਨੁਸਾਰ ਇਸ ਸਬੰਧੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।
ਮੰਗਲਵਾਰ ਸ਼ਾਮ 6.30 ਵਜੇ ਦੇ ਕਰੀਬ ਲਏ ਗਏ ਵੀਡੀਓ ਵਿੱਚ ਦ੍ਰਾਵਿੜ ਨੂੰ ਕੰਨੜ ਭਾਸ਼ਾ ਵਿੱਚ ਬਹਿਸ ਕਰਦੇ ਹੋਏ ਦੇਖਿਆ ਗਿਆ, ਜੋ ਡਰਾਈਵਰ ਤੋਂ ਪੁੱਛ ਰਿਹਾ ਸੀ ਕਿ ਉਸਨੇ ਬ੍ਰੇਕ ਕਿਉਂ ਨਹੀਂ ਲਗਾਈ। ਦ੍ਰਾਵਿੜ ਇੰਡੀਅਨ ਐਕਸਪ੍ਰੈਸ ਸਰਕਲ ਤੋਂ ਮਿਲਰਜ਼ ਰੋਡ ਵੱਲ ਜਾ ਰਿਹਾ ਸੀ। ਜਦੋਂ ਉਥੇ ਖੜ੍ਹੇ ਇਕ ਦਰਸ਼ਕ ਨੂੰ ਅਹਿਸਾਸ ਹੋਇਆ ਕਿ ਇਹ ਦ੍ਰਾਵਿੜ ਹੈ ਤਾਂ ਉਸ ਵੱਲੋਂ ਇਹ ਵੀਡੀਓ ਬਣਾਈ ਗਈ। ਸਾਬਕਾ ਮੁੱਖ ਕੋਚ ਆਪਣੀ ਕਾਰ ’ਤੇ ਨਾਲ ਆਟੋ ਟਕਰਾਉਣ ਕਾਰਨ ਹੋਏ ਨੁਕਸਾਨ ਤੋਂ ਪਰੇਸ਼ਾਨ ਸੀ। ਪੀਟੀਆਈ
The post ਕਾਰ ਨਾਲ ਟੱਕਰ ਤੋਂ ਬਾਅਦ ਆਟੋ ਡਰਾਈਵਰ ਤੇ ਖਿਝਿਆ ਸਾਬਕਾ ਕ੍ਰਿਕਟਰ appeared first on Punjabi Tribune.