Punjab News ਮੁਹਾਲੀ: ਛੇ ਜਣਿਆਂ ਨੂੰ ਉਮਰ ਕੈਦ ਤੇ ਤਿੰਨ ਨੂੰ 10-10 ਸਾਲ ਦੀ ਕੈਦ

Punjab News ਮੁਹਾਲੀ: ਛੇ ਜਣਿਆਂ ਨੂੰ ਉਮਰ ਕੈਦ ਤੇ ਤਿੰਨ ਨੂੰ 10-10 ਸਾਲ ਦੀ ਕੈਦ


ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 11 ਮਾਰਚ
Punjab News: ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲਾ ਅਤੇ ਗੋਲਾ ਬਾਰੂਦ ਮੰਗਵਾਉਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਛੇ ਜਣਿਆਂ ਨੂੰ ਉਮਰ ਕੈਦ ਅਤੋ ਤਿੰਨ ਨੂੰ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਨਿਹੰਗ ਮਾਨ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਹਰਭਜਨ ਸਿੰਘ, ਆਕਾਸ਼ਦੀਪ ਸਿੰਘ ਅਤੇ ਬੱਬਰ ਗੁਰਮੀਤ ਸਿੰਘ ਬੱਗਾ ਜਰਮਨੀ ਦੇ ਭਰਾ ਗੁਰਦੇਵ ਸਿੰਘ ਨੂੰ ਉਮਰ ਕੈਦ ਅਤੇ ਨਾਲ ਹੀ ਸਾਜਨਦੀਪ ਸਿੰਘ, ਰੋਮਨਦੀਪ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

The post Punjab News ਮੁਹਾਲੀ: ਛੇ ਜਣਿਆਂ ਨੂੰ ਉਮਰ ਕੈਦ ਤੇ ਤਿੰਨ ਨੂੰ 10-10 ਸਾਲ ਦੀ ਕੈਦ appeared first on Punjabi Tribune.



Source link