Paper Leak ਛੇ ਰਾਜਾਂ ਦੇ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ’ਚ: ਰਾਹੁਲ ਗਾਂਧੀ

Paper Leak ਛੇ ਰਾਜਾਂ ਦੇ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ’ਚ: ਰਾਹੁਲ ਗਾਂਧੀ


ਨਵੀਂ ਦਿੱਲੀ, 13 ਮਾਰਚ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰੀਖਿਆ ਪੇਪਰ ਲੀਕ ਹੋਣਾ ‘ਯੋਜਨਾਬੱਧ ਨਾਕਾਮੀ’ ਹੈ। ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ‘ਗੰਭੀਰ ਸਮੱਸਿਆ’ ਨੂੰ ਉਦੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਆਪੋ ਆਪਣੇ ਵੱਖਰੇਵੇਂ ਭੁੱਲ ਕੇ ਮਿਲਜੁਲ ਕੇ ਸਖ਼ਤ ਕਦਮ ਚੁੱਕਣ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਛੇ ਰਾਜਾਂ ਵਿਚ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ਵਿਚ ਹੈ ਕਿਉਂਕਿ ਪੇਪਰ ਲੀਕ ਸਾਡੇ ਨੌਜਵਾਨਾਂ ਲਈ ਸਭ ਤੋਂ ਖ਼ਤਰਨਾਕ ‘ਪਦਮਵਿਊ’(padmavyuh) (ਭਾਜਪਾ ਦਾ ਚੱਕਰਵਿਊ) ਬਣ ਗਿਆ ਹੈ।

 

ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੇਪਰ ਲੀਕ ਕਰਕੇ 6 ਰਾਜਾਂ ਵਿਚ 85 ਲੱਖ ਬੱਚਿਆਂ ਦਾ ਭਵਿੱਖ ਖਤਰੇ ਵਿਚ ਹੈ। ਪੇਪਰ ਲੀਕ ਸਾਡੇ ਨੌਜਵਾਨਾਂ ਲਈ ਸਭ ਤੋਂ ਖ਼ਤਰਨਾਕ ‘ਪਦਮਵਿਊ’ ਬਣ ਗਿਆ ਹੈ। ਪੇਪਰ ਲੀਕ ਮਿਹਤਨੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੇਯਕੀਨੀ ਤੇ ਤਣਾਅ ਵਿਚ ਧੱਕ ਦਿੰਦਾ ਹੈ, ਉਨ੍ਹਾਂ ਦੀ ਮਿਹਨਤ ਦਾ ਫਲ ਉਨ੍ਹਾਂ ਤੋਂ ਖੋਹ ਲੈਂਦਾ ਹੈ। ਨਾਲ ਹੀ ਅਗਲੀ ਪੀੜ੍ਹੀ ਨੂੰ ਸੁਨੇਹਾ ਦਿੰਦਾ ਹੈ ਕਿ ਬੇਈਮਾਨੀ, ਮਿਹਨਤ ਤੋਂ ਬਿਹਤਰ ਹੋ ਸਕਦੀ ਹੈ, ਜੋ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ।’’

ਗਾਂਧੀ ਨੇ ਕਿਹਾ, ‘‘ਅਜੇ ਇਕ ਸਾਲ ਨਹੀਂ ਹੋਇਆ ਜਦੋਂ NEET ਪੇਪਰ ਲੀਕ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਡੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਪਿੱਛੇ ਲੁਕ ਕੇ ਇਸ ਨੂੰ ਹੱਲ ਦੱਸਿਆ, ਪਰ ਇੰਨੇ ਸਾਰੇ ਹਾਲੀਆ ਲੀਕ ਨੇ ਉਸ ਨੂੰ ਨਾਕਾਮ ਸਾਬਤ ਕਰ ਦਿੱਤਾ। ਇਹ ਗੰਭੀਰ ਸਮੱਸਿਆ ਯੋਜਨਾਬੱਧ ਨਾਕਾਮੀ ਹੈ। ਇਸ ਦਾ ਖਾਤਮਾ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਆਪਸੀ ਵੱਖਰੇਵੇਂ ਭੁਲਾ ਕੇ ਤੇ ਮਿਲ ਕੇ ਸਖ਼ਤ ਕਦਮ ਚੁੱਕਣ ਨਾਲ ਹੋਵੇਗਾ। ਇਨ੍ਹਾਂ ਪ੍ਰੀਖਿਆਵਾਂ ਦਾ ਗੌਰਵ ਬਣੇ ਰਹਿਣਾ ਸਾਡੇ ਬੱਚਿਆਂ ਦਾ ਅਧਿਕਾਰ ਹੈ ਤੇ ਇਸ ਨੂੰ ਹਰ ਹਾਲ ਵਿਚ ਸੁਰੱਖਿਅਤ ਰੱਖਣਾ ਹੋਵੇਗਾ।’’ -ਪੀਟੀਆਈ

The post Paper Leak ਛੇ ਰਾਜਾਂ ਦੇ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ’ਚ: ਰਾਹੁਲ ਗਾਂਧੀ appeared first on Punjabi Tribune.





Source link