ਡੋਨਲਡ ਟਰੰਪ ਇਸ ਅਣਕਿਆਸੀ ਘਟਨਾ ਤੋਂ ਬਾਅਦ ਟਰੰਪ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਤੁਰੰਤ ਆਪਣਾ ਸਿਰ ਪਿੱਛੇ ਕੀਤਾ, ਪਰ ਨਾਲ ਹੀ ਮੁਸਕਰਾਉਂਦੇ ਰਹੇ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 15 ਮਾਰਚ
ਅਮਰੀਕੀ ਸਦਰ ਡੋਨਾਲਡ ਟਰੰਪ (US President Donald Trump) ਆਪਣੇ ਬਿਆਨਾਂ ਅਤੇ ਫੈਸਲਿਆਂ ਲਈ ਅਕਸਰ ਸੁਰਖ਼ੀਆਂ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਇੱਕ ਅਜੀਬ ਘਟਨਾ ਕਾਰਨ ਸੁਰਖ਼ੀਆਂ ਵਿੱਚ ਆ ਗਏ। ਅਜਿਹਾ ਉਦੋਂ ਵਾਪਰਿਆ ਜਦੋਂ ਜੁਆਇੰਟ ਬੇਸ ਐਂਡਰਿਊਜ਼ (Joint Base Andrews) ਵਿਖੇ ਸ਼ੁੱਕਰਵਾਰ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਸਮੇਂ ਇੱਕ ਪ੍ਰੈਸ ਰਿਪੋਰਟਰ ਦਾ ਮਾਈਕ੍ਰੋਫੋਨ ਉਨ੍ਹਾਂ ਦੇ ਮੂੰਹ ’ਤੇ ਜਾ ਵੱਜਿਆ।
ਟਰੰਪ ਇਸ ਅਣਕਿਆਸੀ ਘਟਨਾ ਤੋਂ ਹੈਰਾਨ ਰਹਿ ਗਏ ਅਤੇ ਉਨ੍ਹਾਂ ਤੁਰੰਤ ਆਪਣਾ ਸਿਰ ਪਿੱਛੇ ਕੀਤਾ। ਉਂਝ ਉਨ੍ਹਾਂ ਇਸ ਮੌਕੇ ਖ਼ਾਸ ਗੁੱਸਾ ਜ਼ਾਹਰ ਨਾ ਕੀਤਾ।
ਟਰੰਪ ਨੇ ਇਸ ਮੌਕੇ ਰਿਪੋਰਟਰ ਵੱਲ ਰਤਾ ਟੇਢੀ ਨਿਗਾਹ ਮਾਰੀ ਅਤੇ ਆਪਣੀਆਂ ਦੋਵੇਂ ਭਵਾਂ ਨੂੰ ਚੜ੍ਹਾਉਂਦਿਆਂ ਥੋੜ੍ਹੀ ਜਿਹੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ, ਇਸ ਤੋਂ ਫ਼ੌਰੀ ਬਾਅਦ ਇਸ ਮਹਿਲਾ ਪ੍ਰੈਸ ਰਿਪੋਰਟਰ ਨੂੰ ਮੁਆਫੀ ਮੰਗਦੇ ਸੁਣਿਆ ਗਿਆ।
WATCH: A reporter just HIT President Trump with a microphone
But 47 handled it like a PRO.
Who the hell did it? pic.twitter.com/oqWE0bRtjO
— Nick Sortor (@nicksortor) March 14, 2025
ਟਰੰਪ ਨੇ ਇੱਕ ਰਾਹਗੀਰ ਨੂੰ ਮਜ਼ਾਕ ਵਿੱਚ ਕਹਿੰਦਿਆਂ ਮਾਹੌਲ ਨੂੰ ਹਲਕਾ ਕੀਤਾ, “ਕੀ ਤੁਸੀਂ ਅਜਿਹਾ ਦੇਖਿਆ? ਇਸ ਕੁੜੀ (ਰਿਪੋਰਟਰ) ਨੇ ਅੱਜ ਟੈਲੀਵਿਜ਼ਨ ‘ਤੇ ਹਲਚਲ ਮਚਾ ਦਿੱਤੀ ਹੈ। ਇਹ ਅੱਜ ਰਾਤ ਵੱਡੀ ਖ਼ਬਰ ਹੋਣ ਵਾਲੀ ਹੈ!”
ਇਸ ਛੋਟੀ ਜਿਹੀ ਘਟਨਾ ਦੇ ਬਾਵਜੂਦ, ਟਰੰਪ ਮੀਡੀਆ ਨਾਲ ਗੱਲਬਾਤ ਕਰਦੇ ਰਹੇ। ਉਨ੍ਹਾਂ ਗਾਜ਼ਾ ਬੰਧਕ ਸੰਕਟ, ਯੂਕਰੇਨ-ਰੂਸ ਜੰਗ ਅਤੇ ਦਰਾਮਦ ਟੈਰਿਫ ਵਰਗੇ ਅਹਿਮ ਮੁੱਦਿਆਂ ‘ਤੇ ਆਪਣੀ ਰਾਇ ਜ਼ਾਹਰ ਕੀਤੀ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਸੋਸ਼ਲ ਮੀਡੀਆ ਦੇ ਕਈ ਵਰਤੋਂਕਾਰਾਂ ਨੇ ਇਸ ਨੂੰ ਲੈ ਕੇ ਰਾਸ਼ਟਰਪਤੀ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਕੀਤੇ ਹਨ। ਕੁਝ ਲੋਕਾਂ ਨੇ ਇਸ ਨੂੰ ਇੱਕ ਮਜ਼ਾਕੀਆ ਪਲ ਕਿਹਾ, ਜਦੋਂ ਕਿ ਕੁਝ ਲੋਕਾਂ ਨੇ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਕਰਾਰ ਦਿੱਤਾ।
The post Trump Viral video: ਜਦੋਂ ਪ੍ਰੈਸ ਰਿਪੋਰਟਰ ਨੇ ਟਰੰਪ ਨੂੰ ਦਿੱਤਾ ਅਜੀਬ ਝਟਕਾ ! appeared first on Punjabi Tribune.