Chandigarh Weather: ਚੰਡੀਗੜ੍ਹ ਤੇ ਮੁਹਾਲੀ ਵਿੱਚ ਮੀਂਹ; ਮੌਸਮ ਖੁਸ਼ਨੁਮਾ ਹੋਇਆ

Chandigarh Weather: ਚੰਡੀਗੜ੍ਹ ਤੇ ਮੁਹਾਲੀ ਵਿੱਚ ਮੀਂਹ; ਮੌਸਮ ਖੁਸ਼ਨੁਮਾ ਹੋਇਆ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 12 ਅਪਰੈਲ
ਇੱਥੇ ਅੱਜ ਦੁਪਹਿਰ ਤੋਂ ਬਾਅਦ ਮੀਂਹ ਪਿਆ ਜਿਸ ਕਾਰਨ ਮੌਸਮ ਖੁਸ਼ਨੁਮਾ ਬਣ ਗਿਆ ਹੈ। ਚੰਡੀਗੜ੍ਹ ਤੋਂ ਇਲਾਵਾ ਮੁਹਾਲੀ, ਪੰਚਕੂਲਾ ਤੇ ਬਨੂੜ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਪਰੈਲ ਦੇ ਪਹਿਲੇ ਹਫਤੇ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਤੇ ਲੋਕਾਂ ਨੂੰ ਜੂਨ ਦੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਸੀ ਪਰ ਅੱਜ ਮੀਂਹ ਨੇ ਹਵਾ ਵਿੱਚ ਠੰਢਕ ਲਿਆ ਦਿੱਤੀ ਹੈ। ਚੰਡੀਗੜ੍ਹ ਦੇ ਲਗਪਗ ਸਾਰੇ ਹੀ ਸੈਕਟਰਾਂ ਵਿਚ ਮੀਂਹ ਪੈਣ ਦੀਆਂ ਖਬਰਾਂ ਹਨ। ਚੰਡੀਗੜ੍ਹ ਤੇ ਮੁਹਾਲੀ ਵਿੱਚ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਮੀਂਹ ਸ਼ੁਰੂ ਹੋਇਆ ਜੋ ਸ਼ਾਮ ਤਕ ਜਾਰੀ ਰਿਹਾ। ਇਸ ਕਾਰਨ ਟਰਾਈਸਿਟੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

The post Chandigarh Weather: ਚੰਡੀਗੜ੍ਹ ਤੇ ਮੁਹਾਲੀ ਵਿੱਚ ਮੀਂਹ; ਮੌਸਮ ਖੁਸ਼ਨੁਮਾ ਹੋਇਆ appeared first on Punjabi Tribune.



Source link