ਫ਼ਿਲਮ ‘ਕੇਸਰੀ 2’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਫ਼ਿਲਮ ‘ਕੇਸਰੀ 2’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ


ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਅਪਰੈਲ
ਬਾਲੀਵੁੱਡ ਫਿਲਮ ‘ਕੇਸਰੀ-2’ ਦੇ ਕਲਾਕਾਰ ਅਕਸ਼ੈ ਕੁਮਾਰ, ਅਨੰਨਿਆ ਪਾਂਡੇ, ਆਰ.ਮਾਧਵਨ ਤੇ ਹੋਰਨਾਂ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ ਹੈ। ਉਨ੍ਹਾਂ ਨੇ ਗੁਰੂ ਘਰ ਵਿਖੇ ਪ੍ਰਕਰਮਾ ਕੀਤੀ ਅਤੇ ਸੱਚਖੰਡ ਵਿਖੇ ਮੱਥਾ ਟੇਕਿਆ।

ਇਸ ਮੌਕੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ। ਦੱਸਣ ਯੋਗ ਹੈ ਕਿ ਫਿਲਮ ਬਾਰੇ ਗੱਲਬਾਤ ਕਰਨ ਲਈ ਵੱਖਰੇ ਤੌਰ ’ਤੇ ਪ੍ਰੈੱਸ ਕਾਨਫਰਸ ਰੱਖੀ ਗਈ ਹੈ। ਇਹ ਫਿਲਮ ਜੱਲ੍ਹਿਆਂਵਾਲਾ ਬਾਗ ਇਤਿਹਾਸ ਨਾਲ ਸਬੰਧਤ ਹੈ। ਲੰਘੇ ਦਿਨ ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ 106ਵੀਂ ਵਰ੍ਹੇਗੰਢ ਮਨਾਈ ਗਈ ਸੀ। ਇਸ ਦੌਰਾਨ ਇਥੇ ਫਿਲਮ ਕਲਾਕਾਰਾਂ ਵਾਸਤੇ ਪੁਲੀਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ।

The post ਫ਼ਿਲਮ ‘ਕੇਸਰੀ 2’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ appeared first on Punjabi Tribune.



Source link