Operation Sindoor: ਪਾਕਿ ਨੇ ਤਣਾਅ ਵਧਾਇਆ ਤਾਂ ਭਾਰਤ ‘ਜ਼ੋਰਦਾਰ ਜਵਾਬੀ ਕਾਰਵਾਈ’ ਲਈ ਤਿਆਰ: NSA ਡੋਵਾਲ

Operation Sindoor: ਪਾਕਿ ਨੇ ਤਣਾਅ ਵਧਾਇਆ ਤਾਂ ਭਾਰਤ ‘ਜ਼ੋਰਦਾਰ ਜਵਾਬੀ ਕਾਰਵਾਈ’ ਲਈ ਤਿਆਰ: NSA ਡੋਵਾਲ


ਡੋਵਾਲ ਨੇ ਵੱਖ-ਵੱਖ ਮੁਲਕਾਂ ਵਿਚਲੇ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਦਿੱਤੀ ਪਾਕਿ ਵਿਚਲੇ ਦਹਿਸ਼ਤੀ ਟਿਕਾਣਿਆਂ ’ਤੇ ਹਮਲਿਆਂ ਬਾਰੇ ਜਾਣਕਾਰੀ
ਨਵੀਂ ਦਿੱਲੀ, 7 ਮਈ
ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ (National Security Advisor Ajit Doval) ਨੇ ਬੁੱਧਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਕਿਹਾ ਕਿ ਭਾਰਤ ਦਾ ਤਣਾਅ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ, ਪਰ ਜੇ ਪਾਕਿਸਤਾਨ ਅਜਿਹਾ ਕਰਦਾ ਹੈ ਤਾਂ ਭਾਰਤ ‘ਦ੍ਰਿੜ੍ਹਤਾ ਨਾਲ ਜਵਾਬੀ ਕਾਰਵਾਈ’ ਕਰਨ ਲਈ ਤਿਆਰ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ ਹੈ।
ਡੋਵਾਲ ਨੇ ਅਮਰੀਕਾ, ਬਰਤਾਨੀਆ, ਸਾਊਦੀ ਅਰਬ ਅਤੇ ਜਾਪਾਨ ਵਿਚਲੇ ਆਪਣੇ ਹਮਰੁਤਬਾਵਾਂ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਵਿਰੁੱਧ ਭਾਰਤ ਦੇ ਮਿਜ਼ਾਈਲ ਹਮਲਿਆਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਅਤੇ ਫਰਾਂਸ ਨਾਲ ਵੀ ਰਾਬਤਾ ਕਾਇਮ ਕੀਤਾ।
ਐਨਐਸਏ ਨੇ ਆਪਣੇ ਹਮਰੁਤਬਾ ਆਗੂਆਂ ਨੂੰ ਕੀਤੀਆਂ ਗਈਆਂ ਕਾਰਵਾਈਆਂ ਅਤੇ ਸਾਰੇ ਅਪਰੇਸ਼ਨ ਨੂੰ ਅਮਲ ਵਿਚ ਲਿਆਂਦੇ ਜਾਣ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਅਪਰੇਸ਼ਨ ‘ਨਾਪਿਆ-ਤੋਲਿਆ, ਗੈਰ-ਵਧਾਊ ਅਤੇ ਸੰਜਮਿਤ’ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਇਰਾਦਾ ਤਣਾਅ ਵਧਾਉਣ ਦਾ ਨਹੀਂ ਹੈ, ਪਰ ਜੇਕਰ ਪਾਕਿਸਤਾਨ ਵਧਣ ਦਾ ਫੈਸਲਾ ਕਰਦਾ ਹੈ ਤਾਂ ਉਹ ਮਜ਼ਬੂਤੀ ਨਾਲ ਜਵਾਬੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤ ਵੱਲੋਂ ਨੌਂ ਥਾਵਾਂ ‘ਤੇ ਆਪ੍ਰੇਸ਼ਨ ਸਿੰਦੂਰ ਤਹਿਤ ਕਾਰਵਾਈ ਕਰਨ ਤੋਂ ਤੁਰੰਤ ਬਾਅਦ NSA ਨੇ ਇਹ ਗੱਲਬਾਤ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਐਨਐਸਏ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਯੂਕੇ ਦੇ ਜੋਨਾਥਨ ਪਾਵੇਲ, ਸਾਊਦੀ ਅਰਬ ਦੇ ਮੁਸਾਇਦ ਅਲ ਐਬਨ, ਯੂਏਈ ਦੇ ਸ਼ੇਖ ਤਾਹਨੂਨ ਅਤੇ ਜਾਪਾਨ ਦੇ ਮਸਾਤਾਕਾ ਓਕਾਨੋ ਨਾਲ ਗੱਲ ਕੀਤੀ।
ਅਧਿਕਾਰੀ ਨੇ ਕਿਹਾ, “ਰੂਸੀ ਐਨਐਸਏ ਸਰਗੇਈ ਸ਼ੋਇਗੂ, ਸੀਪੀਸੀ ਕੇਂਦਰੀ ਕਮੇਟੀ ਦੇ ਰਾਜਨੀਤਿਕ ਬਿਊਰੋ ਦੇ ਮੈਂਬਰ ਅਤੇ ਪੀਆਰਸੀ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਬੋਨ ਦੇ ਸਫ਼ਾਰਤੀ ਸਲਾਹਕਾਰ ਨਾਲ ਵੀ ਸੰਪਰਕ ਸਥਾਪਿਤ ਕੀਤਾ ਗਿਆ ਹੈ।”
ਡੋਵਾਲ ਆਉਣ ਵਾਲੇ ਦਿਨਾਂ ਵਿੱਚ ਆਪਣੇ ਹੋਰ ਹਮਰੁਤਬਾ ਅਧਿਕਾਰੀਆਂ ਦੇ ਵੀ ਸੰਪਰਕ ਵਿੱਚ ਰਹਿਣਗੇ। -ਪੀਟੀਆਈ

The post Operation Sindoor: ਪਾਕਿ ਨੇ ਤਣਾਅ ਵਧਾਇਆ ਤਾਂ ਭਾਰਤ ‘ਜ਼ੋਰਦਾਰ ਜਵਾਬੀ ਕਾਰਵਾਈ’ ਲਈ ਤਿਆਰ: NSA ਡੋਵਾਲ appeared first on Punjabi Tribune.



Source link