65 ਸਾਲ ਦੇ ਡਾਕਟਰ ਪਤੀ ਦੇ ਚਰਿੱਤਰ ’ਤੇ ਸੀ ਸ਼ੱਕ, ਕੈਮਿਸਟਰੀ ਦੀ ਪ੍ਰੋਫੈਸਰ ਨੇ ਕਰੰਟ ਲਗਾ ਕੇ ਮਾਰਿਆ

65 ਸਾਲ ਦੇ ਡਾਕਟਰ ਪਤੀ ਦੇ ਚਰਿੱਤਰ ’ਤੇ ਸੀ ਸ਼ੱਕ, ਕੈਮਿਸਟਰੀ ਦੀ ਪ੍ਰੋਫੈਸਰ ਨੇ ਕਰੰਟ ਲਗਾ ਕੇ ਮਾਰਿਆ


ਛਤਰਪੁਰ (ਮੱਧ ਪ੍ਰਦੇਸ਼), 9 ਮਈ

ਇਸ ਸ਼ਹਿਰ ਵਿੱਚ 63 ਸਾਲ ਦੀ ਕਾਲਜ ਵਿੱਚ ਕੈਮਿਸਟਰੀ ਦੀ ਪ੍ਰੋਫੈਸਰ ਨੇ ਆਪਣੇ 65 ਸਾਲ ਦੇ ਡਾਕਟਰ ਪਤੀ ਦੀ ਕਰੰਟ ਲਗਾ ਕੇ ਹੱਤਿਆ ਕਰ ਦਿੱਤੀ। ਉਹ ਆਪਣੇ ਪਤੀ ਦੇ ਚਰਿੱਤਰ ‘ਤੇ ਸ਼ੱਕ ਕਰਦੀ ਸੀ। ਪੁਲੀਸ ਨੇ ਕਿਹਾ ਉਸ ਨੇ ਪ੍ਰੋਫੈਸਰ ਡਾ. ਮਮਤਾ ਪਾਠਕ ਨੂੰ ਡਾ. ਨੀਰਜ ਪਾਠਕ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪਹਿਲਾਂ ਤਾਂ ਪਤਨੀ ਪੁਲੀਸ ਨੂੰ ਝੂਠੀ ਕਹਾਣੀ ਸੁਣਾ ਕੇ ਭਟਕਾਉਣ ਦੀ ਕੋਸ਼ਿਸ਼ ਕਰਦੀ ਰਹੀ। ਅੰਤ ਉਸ ਨੇ ਮੰਨਿਆ ਕਿ ਉਸ ਨੇ ਪਤੀ ਨੂੰ ਰੋਟੀ ਵਿੱਚ ਨੀਂਦ ਦੀਆਂ ਗੋਲੀਆਂ ਦੇਣ ਬਾਅਦ ਕਰੰਟ ਲਗਾ ਕੇ ਮਾਰ ਦਿੱਤਾ।



Source link