Dhoni Acting Debut: ਕ੍ਰਿਕਟਰ ਤੋਂ ਅਦਾਕਾਰ ਬਣੇ MS Dhoni: R Madhavan ਨਾਲ ‘ਦਿ ਚੇਜ਼’ ਵਿੱਚ ਆਉਣਗੇ ਨਜ਼ਰ
ਮੁੰਬਈ, 7 ਸਤੰਬਰ 2025 (ਵਿਸ਼ਵ ਵਾਰਤਾ) – ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ (Dhoni Acting Debut) ਹੁਣ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਜਲਦੀ ਹੀ ਉਹ ਅਦਾਕਾਰ ਆਰ. ਮਾਧਵਨ ਨਾਲ ‘ਦਿ ਚੇਜ਼’ ਵਿੱਚ ਨਜ਼ਰ ਆਉਣਗੇ।
ਐਤਵਾਰ ਨੂੰ ਆਰ. ਮਾਧਵਨ ਨੇ ਇਸਦਾ ਟੀਜ਼ਰ ਸਾਂਝਾ ਕੀਤਾ। ਇਸ ਵਿੱਚ ਧੋਨੀ (Dhoni Acting Debut) ਅਤੇ ਮਾਧਵਨ ਕਾਲੇ ਪਹਿਰਾਵੇ ਅਤੇ ਕਾਲੀਆਂ ਐਨਕਾਂ ਪਹਿਨੇ ਹੋਏ ਹਨ ਅਤੇ ਹੱਥਾਂ ਵਿੱਚ ਬੰਦੂਕਾਂ ਲੈ ਕੇ ਲਗਾਤਾਰ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ।

ਇਹ ਫਿਲਮ ਹੈ ਜਾਂ ਵੈੱਬਸੀਰੀਜ਼, ਟੀਜ਼ਰ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ। ਇਸਦਾ ਨਿਰਦੇਸ਼ਨ ਵਾਸਨ ਬਾਲਾ ਨੇ ਕੀਤਾ ਹੈ। ਵਾਸਨ ਆਲੀਆ ਭੱਟ ਦੀ ਫਿਲਮ ‘ਜਿਗਰਾ’ ਦੇ ਨਿਰਦੇਸ਼ਕ ਵੀ ਸਨ।
ਮਾਧਵਨ ਨੇ ਲਿਖਿਆ – “ਇੱਕ ਮਿਸ਼ਨ। ਦੋ ਫਾਈਟਰ – ਹੋ ਜਾਓ ਤਿਆਰ, ਧਮਾਕੇਦਾਰ ਚੇਜ਼ ਸ਼ੁਰੂ ਹੋਣ ਵਾਲਾ ਹੈ। ‘ਦ ਚੇਜ਼’ ਦਾ ਟੀਜ਼ਰ ਹੁਣ ਰਿਲੀਜ਼ ਹੋ ਗਿਆ ਹੈ। ਵਾਸਨ ਬਾਲਾ ਦੁਆਰਾ ਨਿਰਦੇਸ਼ਤ। ਜਲਦੀ ਆ ਰਿਹਾ ਹੈ।”
ਹਾਲ ਹੀ ਵਿੱਚ ਮਾਧਵਨ ਨੂੰ ਫਿਲਮ ‘ਆਪ ਜੈਸਾ ਕੋਈ’ ਵਿੱਚ ਦੇਖਿਆ ਗਿਆ ਸੀ। ਉਹ ਜਲਦੀ ਹੀ ਫਿਲਮ ‘ਧੁਰੰਧਰ’ ਵਿੱਚ ਨਜ਼ਰ ਆਉਣਗੇ, ਜੋ 5 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਰਣਵੀਰ ਸਿੰਘ, ਅਕਸ਼ੈ ਖੰਨਾ ਅਤੇ ਸੰਜੇ ਦੱਤ ਵੀ ਨਜ਼ਰ ਆਉਣਗੇ। ਇਸਦਾ ਨਿਰਦੇਸ਼ਨ ‘ਉੜੀ: ਦ ਸਰਜੀਕਲ ਸਟ੍ਰਾਈਕ’ ਦੇ ਨਿਰਦੇਸ਼ਕ ਆਦਿਤਿਆ ਧਰ ਨੇ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਆਦਿਤਿਆ ਧਰ, ਜੋਤੀ ਦੇਸ਼ਪਾਂਡੇ ਅਤੇ ਲੋਕੇਸ਼ ਧਰ ਨੇ ਸਾਂਝੇ ਤੌਰ ‘ਤੇ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Dhoni Acting Debut: ਕ੍ਰਿਕਟਰ ਤੋਂ ਅਦਾਕਾਰ ਬਣੇ MS Dhoni: R Madhavan ਨਾਲ ‘ਦਿ ਚੇਜ਼’ ਵਿੱਚ ਆਉਣਗੇ ਨਜ਼ਰ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.







