OLA ਦੇ ਸੰਸਥਾਪਕ ਭਾਵੀਸ਼ ਅਗਰਵਾਲ ਸਣੇ ਕਈ ਹੋਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ

OLA ਦੇ ਸੰਸਥਾਪਕ ਭਾਵੀਸ਼ ਅਗਰਵਾਲ ਸਣੇ ਕਈ ਹੋਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ


OLA ਦੇ ਸੰਸਥਾਪਕ ਭਾਵੀਸ਼ ਅਗਰਵਾਲ ਸਣੇ ਕਈ ਹੋਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ

ਨਵੀ ਦਿੱਲੀ, 20 ਅਕਤੂਬਰ 2025 (ਵਿਸ਼ਵ ਵਾਰਤਾ) – ਬੈਂਗਲੁਰੂ ਪੁਲਿਸ ਨੇ 38 ਸਾਲਾ ਇੰਜੀਨੀਅਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਓਲਾ (OLA) ਇਲੈਕਟ੍ਰਿਕ ਦੇ ਸੰਸਥਾਪਕ ਭਾਵੀਸ਼ ਅਗਰਵਾਲ ਅਤੇ ਕੰਪਨੀ ਦੇ ਕਈ ਸੀਨੀਅਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਅਸ਼ਵਿਨ ਕੰਨਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ

ਦਰਅਸਲ, ਓਲਾ ਇਲੈਕਟ੍ਰਿਕਸ ‘ਚ ਕੰਮ ਕਰਨ ਵਾਲੇ 38 ਸਾਲਾ ਇੰਜੀਨੀਅਰ ਕੇ.ਅਰਵਿੰਦ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਖਤਮ ਕਰ ਲਈ। ਕੇ.ਅਰਵਿੰਦ ਨੇ 28 ਪੰਨਿਆਂ ਦਾ ਇੱਕ ਹੱਥ ਲਿਖਤ ਨੋਟ ਵੀ ਛੱਡਿਆ ਜਿਸ ਵਿੱਚ ਉਸਨੇ ਓਲਾ ਦੇ ਸੰਸਥਾਪਕ ਭਾਵੇਸ਼ ਅਗਰਵਾਲ ਸਮੇਤ ਆਪਣੇ ਸੀਨੀਅਰਾਂ ‘ਤੇ ਮਾਨਸਿਕ ਪਰੇਸ਼ਾਨੀ ਅਤੇ ਵਿੱਤੀ ਸ਼ੋਸ਼ਣ ਦਾ ਦੋਸ਼ ਲਗਾਇਆ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ ਅਰਵਿੰਦ 2022 ਤੋਂ ਓਲਾ ਵਿੱਚ ਇੱਕ ਹੋਮੋਲੋਗੇਸ਼ਨ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਉਸਨੇ 28 ਸਤੰਬਰ ਨੂੰ ਬੈਂਗਲੁਰੂ ਦੇ ਚਿਕਲਾਸੰਦਰਾ ਸਥਿਤ ਆਪਣੇ ਘਰ ਵਿੱਚ ਜ਼ਹਿਰ ਖਾ ਲਿਆ। ਉਸਦੇ ਦੋਸਤਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਕੀਤਾ ਗਿਆ। ਹਾਲਾਂਕਿ, ਉਸੇ ਦਿਨ ਉਸਦੀ ਮੌਤ ਹੋ ਗਈ। ਅਰਵਿੰਦ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਉਸਦੇ ਭਰਾ ਨੂੰ 28 ਪੰਨਿਆਂ ਦਾ ਨੋਟ ਮਿਲਿਆ, ਜਿਸ ਵਿੱਚ ਸੁਬਰਤ ਕੁਮਾਰ ਦਾਸ ਅਤੇ ਭਾਵੀਸ਼ ਅਗਰਵਾਲ ‘ਤੇ ਕੰਮ ਵਾਲੀ ਥਾਂ ‘ਤੇ ਪਰੇਸ਼ਾਨੀ ਅਤੇ ਦਬਾਅ ਦਾ ਦੋਸ਼ ਲਗਾਇਆ ਗਿਆ। ਨੋਟ ਵਿੱਚ ਕਿਹਾ ਗਿਆ ਹੈ ਕਿ ਅਰਵਿੰਦ ਨੂੰ ਮਾਨਸਿਕ ਤੌਰ ‘ਤੇ ਤੰਗ ਕੀਤਾ ਗਿਆ ਅਤੇ ਉਸਦੀ ਤਨਖਾਹ ਅਤੇ ਭੱਤੇ ਦੇਣ ਤੋਂ ਇਨਕਾਰ ਕੀਤਾ ਗਿਆ ਸੀ, ਜਿਸ ਕਾਰਨ ਉਸਨੇ ਅੰਤ ਵਿੱਚ ਖੁਦਕੁਸ਼ੀ ਕਰ ਲਈ।

ਕੰਪਨੀ ਦਾ ਦਾਅਵਾ ਹੈ ਕਿ ਅਰਵਿੰਦ ਨੇ ਕਦੇ ਵੀ ਆਪਣੇ ਰੁਜ਼ਗਾਰ ਜਾਂ ਪਰੇਸ਼ਾਨੀ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਉਸਦੀ ਭੂਮਿਕਾ ਵਿੱਚ ਕੰਪਨੀ ਦੇ ਉੱਚ ਪ੍ਰਬੰਧਨ, ਜਿਸ ਵਿੱਚ ਸੰਸਥਾਪਕ ਭਾਵੀਸ਼ ਅਗਰਵਾਲ ਵੀ ਸ਼ਾਮਲ ਹਨ, ਨਾਲ ਸਿੱਧਾ ਸੰਪਰਕ ਸ਼ਾਮਲ ਨਹੀਂ ਸੀ। ਓਲਾ ਨੇ ਇਹ ਵੀ ਦੱਸਿਆ ਕਿ ਪਰਿਵਾਰ ਨੂੰ ਤੁਰੰਤ ਸਹਾਇਤਾ ਵਜੋਂ ਪੂਰਾ ਅਤੇ ਅੰਤਿਮ ਨਿਪਟਾਰਾ ਅਦਾ ਕਰ ਦਿੱਤਾ ਗਿਆ ਸੀ। ਓਲਾ ਇਲੈਕਟ੍ਰਿਕ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕਰਨਾਟਕ ਹਾਈ ਕੋਰਟ ਵਿੱਚ ਐਫਆਈਆਰ ਨੂੰ ਚੁਣੌਤੀ ਦਿੱਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post OLA ਦੇ ਸੰਸਥਾਪਕ ਭਾਵੀਸ਼ ਅਗਰਵਾਲ ਸਣੇ ਕਈ ਹੋਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link