Big Breaking: ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਗ੍ਰਿਫ਼ਤਾਰ

Big Breaking: ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਗ੍ਰਿਫ਼ਤਾਰ


Big Breaking: ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਗ੍ਰਿਫ਼ਤਾਰ

ਜਲਾਲਾਬਾਦ, 5 ਨਵੰਬਰ 2025 (ਵਿਸ਼ਵ ਵਾਰਤਾ) – ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ (Big Breaking) ਕਰ ਲਿਆ ਹੈ। ਮਾਮਲਾ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿਚ ਗੋਲੀ ਚੱਲਣ ਦਾ ਹੈ। ਦੱਸ ਦਈਏ ਕਿ ਬੀਡੀਪੀਓ ਦਫ਼ਤਰ ਵਿਚ ਗੋਲੀ ਚੱਲਣ ਤੋਂ ਬਾਅਦ ਪੁਲਿਸ ਨੇ ਨੋਨੀ ਮਾਨ, ਬੋਬੀ ਮਾਨ ਸਮੇਤ ਪੰਜ ਲੋਕਾਂ ਮਾਮਲਾ ਦਰਜ ਖ਼ਿਲਾਫ਼ ਕੀਤਾ ਸੀ। ਜਦ ਕਿ ਤਕਰੀਬਨ 2 ਮਹੀਨੇ ਪਹਿਲਾਂ ਹੀ ਚੁੱਕੀ ਬੋਬੀ ਮਾਨ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਅੱਜ ਪੁਲਿਸ ਨੇ ਵਰਦੇਵ ਸਿੰਘ ਨੋਨੀ ਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

Big Breaking
Big Breaking

ਦੱਸ ਦਈਏ ਕਿ ਬੀਡੀਪੀਓ ਦਫਤਰ ਮੂਹਰੇ ਹੋਈ ਇਸ ਝੜਪ ‘ਚ ਮਨਦੀਪ ਸਿੰਘ ਬਰਾੜ ਵਾਸੀ ਮੁਹੰਮਦ ਵਾਲਾ ਦੀ ਛਾਤੀ ‘ਚ ਗੋਲੀ (Big Breaking) ਲੱਗੀ ਸੀ ਅਤੇ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕਾਹਨੇਵਾਲਾ ਜ਼ਖਮੀ ਹੋ ਗਿਆ ਸੀ l ਪੰਚਾਇਤੀ ਚੋਣਾਂ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਲਗਾਏ ਜਾਣੇ ਸਨ, ਜਿਸ ਕਾਰਨ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਪੁੱਜੇ ਸਨ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ।

ਉਥੇ ਹੀ ਪਿੰਡ ਮੁਹੰਮਦੇ ਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਦੇਖਦੇ ਹੀ ਦੇਖਦੇ ਇਹ ਵਿਵਾਦ ਝਗੜੇ ਵਿੱਚ ਤਬਦੀਲ ਹੋ ਗਿਆ। ਇਸ ਝਗੜੇ ਦੌਰਾਨ ਫਾਈਰਿੰਗ ਹੋਈ। ਫਾਈਰਿੰਗ ਦੌਰਾਨ ਆਪ ਦੇ ਸਰਪੰਚ ਉਮੀਦਵਾਰ ਮਨਦੀਪ ਬਰਾੜ ਦੀ ਛਾਤੀ ਵਿੱਚ ਗੋਲੀ ਵੱਜੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Big Breaking: ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਗ੍ਰਿਫ਼ਤਾਰ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link