Employee Salary: ਕਰਮਚਾਰੀਆਂ ਨੂੰ ਵੱਡਾ ਝਟਕਾ! ਅਪ੍ਰੈਲ ਮਹੀਨੇ ਤੋਂ ਸੈਲਰੀ ‘ਚ ਲੱਗੇਗਾ ਕੱਟ, ਜਾਣੋ ਭਵਿੱਖ ‘ਚ ਮਿਲੇਗਾ ਲਾਭ ਜਾਂ ਹੋਏਗਾ ਨੁਕਸਾਨ?

Employee Salary: ਕਰਮਚਾਰੀਆਂ ਨੂੰ ਵੱਡਾ ਝਟਕਾ! ਅਪ੍ਰੈਲ ਮਹੀਨੇ ਤੋਂ ਸੈਲਰੀ ‘ਚ ਲੱਗੇਗਾ ਕੱਟ, ਜਾਣੋ ਭਵਿੱਖ ‘ਚ ਮਿਲੇਗਾ ਲਾਭ ਜਾਂ ਹੋਏਗਾ ਨੁਕਸਾਨ?


Employee Salary Deduct: ਅਪ੍ਰੈਲ ਦਾ ਮਹੀਨਾ ਦੇਸ਼ ਭਰ ਦੇ ਲੱਖਾਂ ਨੌਕਰੀਪੇਸ਼ਾ ਲੋਕਾਂ ਲਈ ਅਹਿਮ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਇਸ ਮਹੀਨੇ ਜ਼ਿਆਦਾਤਰ ਲੋਕਾਂ ਨੂੰ ਤਨਖਾਹਾਂ ਵਿੱਚ ਵਾਧੇ ਦਾ ਇੰਤਜ਼ਾਰ ਹੁੰਦਾ ਹੈ। ਪਰ ਇਸ ਵਾਰ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ, ਮਾਰਚ ਦੇ ਮੁਕਾਬਲੇ ਅਪ੍ਰੈਲ 2026 ਵਿੱਚ ਜ਼ਿਆਦਾਤਰ ਕਰਮਚਾਰੀਆਂ ਦੀ ‘ਇਨ-ਹੈਂਡ ਸੈਲਰੀ’ (In-hand Salary) ਘੱਟ ਕੇ ਆਵੇਗੀ। ਸਰਕਾਰ ਵੱਲੋਂ ਲੇਬਰ ਕਾਨੂੰਨਾਂ ਵਿੱਚ ਕੀਤੇ ਗਏ ਬਦਲਾਅ ਇਸ ਦਾ ਮੁੱਖ ਕਾਰਨ ਹਨ, ਜਿਸ ਨਾਲ ਕਰਮਚਾਰੀਆਂ ਦੇ ਸੈਲਰੀ ਸਟ੍ਰਕਚਰ ਵਿੱਚ ਵੱਡਾ ਫੇਰਬਦਲ ਹੋਇਆ ਹੈ।

ਜਾਣੋ ਕੀ ਹੈ ਨਵਾਂ ਨਿਯਮ?

ਸਰਕਾਰ ਵੱਲੋਂ ਲਾਗੂ ਕੀਤੇ ਗਏ ‘ਕੋਡ ਆਨ ਵੇਜਿਜ਼ 2019’ ਅਤੇ ‘ਕੋਡ ਆਨ ਸੋਸ਼ਲ ਸਕਿਓਰਿਟੀ 2020’ ਦੇ ਤਹਿਤ ਤਨਖ਼ਾਹ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ। ਹੁਣ ਨਵੇਂ ਨਿਯਮਾਂ ਅਨੁਸਾਰ ਕਿਸੇ ਵੀ ਕਰਮਚਾਰੀ ਦੀ ਬੇਸਿਕ ਸੈਲਰੀ (Basic Pay) ਅਤੇ ਮਹਿੰਗਾਈ ਭੱਤਾ (DA) ਮਿਲਾ ਕੇ ਕੁੱਲ ਤਨਖ਼ਾਹ (CTC) ਦਾ ਘੱਟੋ-ਘੱਟ 50 ਫ਼ੀਸਦੀ ਹੋਣਾ ਲਾਜ਼ਮੀ ਹੈ।

ਪਹਿਲਾਂ ਕੰਪਨੀਆਂ ਬੇਸਿਕ ਸੈਲਰੀ ਨੂੰ ਕੁੱਲ ਤਨਖ਼ਾਹ ਦਾ ਸਿਰਫ਼ 20 ਤੋਂ 30 ਫ਼ੀਸਦੀ ਰੱਖਦੀਆਂ ਸਨ ਅਤੇ ਬਾਕੀ ਹਿੱਸਾ ਭੱਤਿਆਂ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ, ਤਾਂ ਜੋ ਹੱਥ ਵਿੱਚ ਆਉਣ ਵਾਲੀ ਸੈਲਰੀ ਜ਼ਿਆਦਾ ਹੋਵੇ।

ਇਸ ਕਾਰਨ ਘਟੇਗੀ ਨਕਦ ਤਨਖ਼ਾਹ

ਤਨਖ਼ਾਹ ਘਟਣ ਦਾ ਸਿੱਧਾ ਸਬੰਧ ਤੁਹਾਡੇ ਪ੍ਰੋਵੀਡੈਂਟ ਫੰਡ (PF) ਨਾਲ ਹੈ। ਪੀ.ਐੱਫ. ਦੀ ਗਣਨਾ ਬੇਸਿਕ ਸੈਲਰੀ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਜਦੋਂ ਬੇਸਿਕ ਸੈਲਰੀ ਵਧ ਕੇ 50 ਫ਼ੀਸਦੀ ਹੋ ਜਾਵੇਗੀ, ਤਾਂ ਪੀ.ਐੱਫ. ਦੇ ਰੂਪ ਵਿੱਚ ਕੱਟਿਆ ਜਾਣ ਵਾਲਾ ਪੈਸਾ ਵੀ ਵਧ ਜਾਵੇਗਾ।

ਇੱਥੇ ਜਾਣੋ ਕਿੰਨੀ ਘਟੇਗੀ ਸੈਲਰੀ?

ਸਰੋਤਾਂ ਮੁਤਾਬਕ ਜੇਕਰ ਕਿਸੇ ਕਰਮਚਾਰੀ ਦੀ ਮਹੀਨਾਵਾਰ ਸੈਲਰੀ 1 ਲੱਖ ਰੁਪਏ ਹੈ:

ਪੁਰਾਣਾ ਸਿਸਟਮ: ਜੇਕਰ ਬੇਸਿਕ ਸੈਲਰੀ 30,000 ਰੁਪਏ ਸੀ, ਤਾਂ 12% ਦੇ ਹਿਸਾਬ ਨਾਲ ਪੀ.ਐੱਫ. ਕਟੌਤੀ 3,600 ਰੁਪਏ ਹੁੰਦੀ ਸੀ।
ਨਵਾਂ ਸਿਸਟਮ: ਹੁਣ ਬੇਸਿਕ ਸੈਲਰੀ ਵਧ ਕੇ 50,000 ਰੁਪਏ ਹੋ ਗਈ ਹੈ, ਜਿਸ ਕਾਰਨ ਪੀ.ਐੱਫ. ਕਟੌਤੀ ਵਧ ਕੇ 6,000 ਰੁਪਏ ਹੋ ਜਾਵੇਗੀ। ਇਸ ਤਰ੍ਹਾਂ ਕਰਮਚਾਰੀ ਦੇ ਹੱਥ ਵਿੱਚ ਆਉਣ ਵਾਲੀ ਨਕਦ ਰਾਸ਼ੀ ਪਹਿਲਾਂ ਨਾਲੋਂ ਘੱਟ ਜਾਵੇਗੀ।
 
ਜਾਣੋ ਭਵਿੱਖ ਵਿੱਚ ਇਸ ਦਾ ਕਿਵੇਂ ਮਿਲੇਗਾ ਫ਼ਾਇਦਾ?

ਦੱਸ ਦੇਈਏ ਕਿ ਭਾਵੇਂ ਹੀ ਕਰਮਚਾਰੀਆਂ ਨੂੰ ਹਰ ਮਹੀਨੇ ਮਿਲਣ ਵਾਲੀ ਸੈਲਰੀ ਘੱਟ ਰਹੀ ਹੈ, ਪਰ ਇਹ ਕਰਮਚਾਰੀਆਂ ਲਈ ਲੰਬੇ ਸਮੇਂ ਦਾ ਫ਼ਾਇਦਾ ਹੈ। ਪੀ.ਐੱਫ. ਵਿੱਚ ਜ਼ਿਆਦਾ ਯੋਗਦਾਨ ਦਾ ਮਤਲਬ ਹੈ ਕਿ ਤੁਹਾਡਾ ਰਿਟਾਇਰਮੈਂਟ ਫੰਡ ਪਹਿਲਾਂ ਨਾਲੋਂ ਵੱਡਾ ਹੋਵੇਗਾ। ਇਸ ਤੋਂ ਇਲਾਵਾ, ਬੇਸਿਕ ਸੈਲਰੀ ਵਧਣ ਨਾਲ ਗ੍ਰੈਚੁਟੀ ਦੀ ਰਕਮ ਵਿੱਚ ਵੀ ਵਾਧਾ ਹੋਵੇਗਾ, ਜੋ ਨੌਕਰੀ ਛੱਡਣ ਜਾਂ ਰਿਟਾਇਰਮੈਂਟ ਸਮੇਂ ਮਿਲੇਗੀ।

ਹੋਰ ਪੜ੍ਹੋ



Source link