IND vs AUS: ਭਾਰਤ ਨੇ ਚੌਥੇ T20I ‘ਚ ਆਸਟ੍ਰੇਲੀਆ ਨੂੰ ਹਰਾਇਆ

IND vs AUS: ਭਾਰਤ ਨੇ ਚੌਥੇ T20I ‘ਚ ਆਸਟ੍ਰੇਲੀਆ ਨੂੰ ਹਰਾਇਆ


IND vs AUS: ਭਾਰਤ ਨੇ ਚੌਥੇ T20I ‘ਚ ਆਸਟ੍ਰੇਲੀਆ ਨੂੰ ਹਰਾਇਆ

– ਲੜੀ ‘ਚ 2-1 ਨਾਲ ਟੀਮ ਇੰਡੀਆ ਅੱਗੇ

ਨਵੀ ਦਿੱਲੀ, 6 ਨਵੰਬਰ 2025 (ਵਿਸ਼ਵ ਵਾਰਤਾ): ਭਾਰਤ ਨੇ ਕੁਈਨਜ਼ਲੈਂਡ ਦੇ ਕੈਰਾਰਾ ਓਵਲ ਵਿਖੇ ਖੇਡੇ ਗਏ ਚੌਥੇ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 8 ਵਿਕਟਾਂ ‘ਤੇ 167 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਟੀਮ 18.2 ਓਵਰਾਂ ਵਿੱਚ 119 ਦੌੜਾਂ ‘ਤੇ ਆਲ ਆਊਟ ਹੋ ਗਈ।

ਭਾਰਤੀ ਉਪ-ਕਪਤਾਨ ਸ਼ੁਭਮਨ ਗਿੱਲ ਨੇ ਟੀਮ ਲਈ ਸਭ ਤੋਂ ਵੱਧ 39 ਗੇਂਦਾਂ ‘ਤੇ 46 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 21 ਗੇਂਦਾਂ ‘ਤੇ 28 ਦੌੜਾਂ ਬਣਾਈਆਂ, ਜਦੋਂ ਕਿ ਸ਼ਿਵਮ ਦੂਬੇ ਨੇ 22 ਦੌੜਾਂ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ 20 ਦੌੜਾਂ ਦਾ ਯੋਗਦਾਨ ਪਾਇਆ।

ਦੋਵਾਂ ਟੀਮਾਂ ਵਿਚਕਾਰ ਪਹਿਲਾ ਟੀ-20I ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਮੈਲਬੌਰਨ ਵਿੱਚ ਦੂਜਾ ਟੀ-20I ਜਿੱਤ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾਈ ਸੀ। ਹਾਲਾਂਕਿ, ਭਾਰਤ ਨੇ ਤੀਜਾ ਟੀ-20I ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਗਈ। ਅੱਜ ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ 5 ਮੈਚਾਂ ਦੀ ਟੀ-20 ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

ਭਾਰਤੀ ਟੀਮ ਨੇ ਇਸ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ। ਪਰ ਆਸਟ੍ਰੇਲੀਆਈ ਟੀਮ ‘ਚ ਚਾਰ ਬਦਲਾਅ ਨਜ਼ਰ ਆਏ ਹਨ। ਐਡਮ ਜ਼ਾਂਪਾ, ਗਲੇਨ ਮੈਕਸਵੈੱਲ, ਜੋਸ਼ ਫਿਲਿਪ ਅਤੇ ਬੇਨ ਡਵਾਰਸ਼ੂਇਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ

ਦੋਵਾਂ ਟੀਮਾਂ ਦੀ ਪਲੇਇੰਗ 11

ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੁਬੇ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ।

ਆਸਟ੍ਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਜੋਸ਼ ਫਿਲਿਪ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ਾਂਪਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post IND vs AUS: ਭਾਰਤ ਨੇ ਚੌਥੇ T20I ‘ਚ ਆਸਟ੍ਰੇਲੀਆ ਨੂੰ ਹਰਾਇਆ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link