Punjab: ਸਤੰਬਰ ਮਹੀਨੇ ‘ਚ ਛੁੱਟੀਆਂ ਦੀ ਝੜੀ: ਪੜ੍ਹੋ ਕਿੰਨੇ ਦਿਨ ਸਕੂਲ-ਕਾਲਜ ਰਹਿਣਗੇ ਬੰਦ

Punjab: ਸਤੰਬਰ ਮਹੀਨੇ ‘ਚ ਛੁੱਟੀਆਂ ਦੀ ਝੜੀ: ਪੜ੍ਹੋ ਕਿੰਨੇ ਦਿਨ ਸਕੂਲ-ਕਾਲਜ ਰਹਿਣਗੇ ਬੰਦ


Punjab: ਸਤੰਬਰ ਮਹੀਨੇ ‘ਚ ਛੁੱਟੀਆਂ ਦੀ ਝੜੀ: ਪੜ੍ਹੋ ਕਿੰਨੇ ਦਿਨ ਸਕੂਲ-ਕਾਲਜ ਰਹਿਣਗੇ ਬੰਦ

ਚੰਡੀਗੜ੍ਹ, 31 ਅਗਸਤ 2025 (ਵਿਸ਼ਵ ਵਾਰਤਾ) – ਕੱਲ੍ਹ ਤੋਂ ਸਤੰਬਰ ਮਹੀਨਾ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਸਤੰਬਰ ਮਹੀਨੇ ਦੀਆਂ ਛੁੱਟੀਆਂ (Punjab) ਦੀ ਲਿਸਟ ਵੀ ਸਾਹਮਣੇ ਆਈ ਹੈ। ਇਸ ਮਹੀਨੇ ਵਿਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਛੁੱਟੀਆਂ ਦੀ ਲਿਸਟ ਵਿਚ ਕੁੱਲ੍ਹ 7 ਛੁੱਟੀਆਂ ਆ ਰਹੀਆਂ ਹਨ, ਜਿਸ ਵਿਚੋਂ ਇਕ ਛੁੱਟੀ ਗਜ਼ਟਿਡ ਹੋਵੇਗੀ ਅਤੇ ਬਾਕੀ 6 ਛੁੱਟੀਆਂ ਰਾਖਵੀਆਂ ਹੋਣਗੀਆਂ। ਇਸ ਤੋਂ ਇਲਾਵਾ ਸਤੰਬਰ ‘ਚ 4 ਐਤਵਾਰ ਆ ਰਹੇ ਹਨ।

Punjab
Punjab

ਸਤਬੰਰ ਮਹੀਨੇ ਦੀਆਂ ਛੁੱਟੀਆਂ ਵਿਚ ਇਕ ਸਤੰਬਰ ਦਿਨ ਸੋਮਵਾਰ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਲਈ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਸ ਦੇ ਇਲਾਵਾ 5 ਸਤਬੰਰ ਦਿਨ ਸ਼ੁੱਕਰਵਾਰ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਸਰਕਾਰ ਵੱਲੋਂ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਥੇ ਦੱਸ ਦੇਈਏ ਕਿ 5 ਸਤੰਬਰ ਨੂੰ ਹੀ ਪ੍ਰੋਪਹੈੱਟ ਮੁਹੰਮਦ ਸਾਹਿਬ (ਮਿਲਾਦ-ਉਨ-ਨਬੀ, ਈਦ-ਏ-ਮਿਲਾਦ) ਦੇ ਜਨਮ ਦਿਹਾੜੇ ਦੀ ਵੀ ਰਾਖਵੀਂ ਛੁੱਟੀ ਰਹੇਗੀ।

ਇਸੇ ਤਰ੍ਹਾਂ 6 ਸਤੰਬਰ ਸ਼ਨੀਵਾਰ ਨੂੰ ਅਨੰਤ ਚੁਤਰਦਸ਼ੀ ਦੀ ਰਾਖਵੀਂ ਛੁੱਟੀ ਐਲਾਨੀ ਗਈ ਹੈ। 12 ਸਤੰਬਰ ਸ਼ੁੱਕਰਵਾਰ ਨੂੰ ਸਾਰਾਗੜੀ ਦਿਵਸ ਦੀ ਸਰਕਾਰ ਵੱਲੋਂ ਰਾਖਵੀਂ ਛੁੱਟੀ ਐਲਾਨੀ ਗਈ ਹੈ। 22 ਸਤੰਬਰ ਸੋਮਵਾਰ ਨੂੰ ਮਹਾਰਾਜ ਅਗਰਸੇਨ ਜਯੰਤੀ ਦੀ ਗਜ਼ਟਿਡ ਛੁੱਟੀ ਰਹੇਗੀ, ਜੋਕਿ ਸੋਮਵਾਰ ਨੂੰ ਆ ਰਹੀ ਹੈ ਅਤੇ ਇਸ ਦਿਨ ਸਕੂਲ-ਕਾਲਜ ਬੰਦ ਰਹਿਣਗੇ। ਉਥੇ ਹੀ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ (Punjab) ਹੋਵੇਗਾ, ਜੋਕਿ ਐਤਵਾਰ ਨੂੰ ਆ ਰਿਹਾ ਹੈ। ਇਸ ਦੇ ਇਲਾਵਾ 7 ਸਤੰਬਰ, 14 ਸਤੰਬਰ, 21 ਸਤੰਬਰ ਅਤੇ 28 ਸਤੰਬਰ ਨੂੰ ਐਤਵਾਰ ਆ ਰਹੇ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Punjab: ਸਤੰਬਰ ਮਹੀਨੇ ‘ਚ ਛੁੱਟੀਆਂ ਦੀ ਝੜੀ: ਪੜ੍ਹੋ ਕਿੰਨੇ ਦਿਨ ਸਕੂਲ-ਕਾਲਜ ਰਹਿਣਗੇ ਬੰਦ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link