ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਬੁੱਧਵਾਰ ਨੂੰ ਪਿੰਡ ਠੀਕਰੀਵਾਲਾ ਵਿਖੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸੰਸਦ ਮੈਂਬਰ ਮੀਤ ਹੇਅਰ ਨੇ ਸ਼ਹੀਦ ਦੀ ਪ੍ਰਤਿਮਾ ‘ਤੇ ਸ਼ਰਧਾ ਸੁਮਨ ਅਰਪਿਤ ਕਰਕੇ ਉਨ੍ਹਾਂ ਦੇ ਬਲੀਦਾਨ ਨੂੰ ਨਮਨ ਕੀਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਜਾਮੰਡਲ ਅੰਦੋਲਨ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਯੋਗਦਾਨ ਕਦੇ ਭੁੱਲਿਆ ਨਹੀਂ ਜਾ ਸਕਦਾ। ਅੱਜ ਪੰਜਾਬ ਦੇ ਕਿਸਾਨ ਆਪਣੀ ਜ਼ਮੀਨਾਂ ਦੇ ਮਾਲਕ ਹਨ ਅਤੇ ਆਜ਼ਾਦੀ ਦੇ ਅਧਿਕਾਰਾਂ ਦਾ ਲੁਤਫ਼ ਉਠਾ ਰਹੇ ਹਨ, ਤਾਂ ਇਸਦੇ ਪਿੱਛੇ ਇਨ੍ਹਾਂ ਮਹਾਨ ਪੁਰਖਾਂ ਦੇ ਸੰਘਰਸ਼ ਦਾ ਹੱਥ ਹੈ।
ਇਸੇ ਸਮੇਂ ਮੀਡੀਆ ਵੱਲੋਂ ਪੰਜਾਬ ਦੀ ਕਾਨੂੰਨੀ ਵਿਆਵਸਥਾ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਵਿਤ ਮੰਤਰੀ ਨੇ ਦੋ ਟੁੱਕ ਕਹਿਣਾ ਕਿ ਗੈਂਗਸਟਰ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਪੁਲਿਸ ਦੀ ਸਖ਼ਤ ਕਾਰਵਾਈ ਲਈ ਤਿਆਰ ਰਹਿਣ।
ਪਿੰਡ ਵਿੱਚ ਨਿਰਮਾਣਧੀਨ ਨਰਸਿੰਗ ਕਾਲਜ ਅਤੇ ਸ਼ਹੀਦ ਸਮਾਰਕ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਤਕਨੀਕੀ ਅੜਚਣਾਂ ਦੂਰ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਲੰਬੇ ਸਮੇਂ ਤੋਂ ਰੁਕੇ ਹੋਏ ਬਿੱਲ ਕਲੀਅਰ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਸਰਪੰਚ ਦੀ ਮੰਗ ‘ਤੇ 20 ਲੱਖ ਰੁਪਏ ਜਾਰੀ ਕੀਤੇ ਗਏ ਸਨ। ਹੁਣ ਸ਼ਹੀਦ ਹਵੇਲੀ ਦੀ ਮੁਰੰਮਤ ਲਈ ਨਵਾਂ ਅੰਦਾਜ਼ਾ (estimate) ਦੋ ਦਿਨਾਂ ਦੇ ਅੰਦਰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮਹਿਲਾਵਾਂ ਨੂੰ 1000 ਰੁਪਏ ‘ਤੇ ਭਰੋਸਾ
ਮਹਿਲਾਵਾਂ ਨੂੰ ਮਹੀਨਾਵਾਰ 1000 ਰੁਪਏ ਦੀ ਸਹਾਇਤਾ ਦੇ ਸਵਾਲ ‘ਤੇ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਪੰਜ ਗਾਰੰਟੀਆਂ ਵਿੱਚੋਂ ਚਾਰ ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਪੰਜਵੀ ਗਾਰੰਟੀ ਵੀ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਹਾਲਤ ਵਿੱਚ ਪੂਰੀ ਕੀਤੀ ਜਾਵੇਗੀ।
ਸਿੱਖਿਆ, ਰੋਜ਼ਗਾਰ ਅਤੇ ਨਸ਼ੇ ਬਾਰੇ ਸਰਕਾਰ ਦਾ ਰੁਖ
ਸਰਕਾਰੀ ਨੌਕਰੀਆਂ ਵਿੱਚ ਉਮਰ ਸੀਮਾ ਵਧਾਉਣ ਦੀ ਮੰਗ ‘ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਨਵੀਂ ਡਿਗਰੀ ਧਾਰੀ ਨੌਜਵਾਨਾਂ ਦੇ ਹੱਕ ‘ਤੇ ਕੋਈ ਸਮਝੌਤਾ ਨਹੀਂ ਕਰੇਗੀ। ਸਿਰਫ਼ ਠੀਕਰੀਵਾਲਾ ਪਿੰਡ ਦੇ 40 ਤੋਂ ਵੱਧ ਨੌਜਵਾਨ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਹਾਸਿਲ ਕਰ ਚੁੱਕੇ ਹਨ। ਜਗਰਾਉਂ ਵਿੱਚ ਨਸ਼ੇ ਕਾਰਨ ਸੱਤ ਮੌਤਾਂ ਹੋਣ ਦੀਆਂ ਰਿਪੋਰਟਾਂ ’ਤੇ ਉਨ੍ਹਾਂ ਕਿਹਾ ਕਿ ਅਸਲ ਵਿੱਚ ਪਰਿਵਾਰ ਵਿੱਚ ਇੱਕ ਹੀ ਮੌਤ ਹੋਈ ਹੈ। ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵੱਡੇ ਤਸਕਰ ਜੇਲ੍ਹਾਂ ਵਿੱਚ ਬੰਦ ਹਨ।
ਹੋਰ ਪੜ੍ਹੋ










