FATF ਦੀ ਕਾਰਵਾਈ ਤੋਂ ਪਹਿਲਾਂ ਭਾਰਤ ਨੇ ਪਾਕਿ ਨੂੰ ਕੀਤਾ ਬੇਨਕਾਬ, ਕਿਹਾ-ਉਹ ਅੱਤਵਾਦੀਆਂ ਨੂੰ ਦੇ ਰਿਹਾ ਹੈ ਸੁਰੱਖਿਅਤ ਮਾਹੌਲ

ਨੈਸ਼ਨਲ ਡੈਸਕ: ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਔਕਾਤ ਦੁਨੀਆ ਨੂੰ ਦਿਖਾ ਦਿੱਤੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਅਤੇ ਮਸੂਦ ਅਜ਼ਹਰ ਅਤੇ ਜਕੀਉਰ ਲਖਵੀ ਵਰਗੇ ਸੰਯੁਕਤ ਰਾਸ਼ਟਰ ਘੋਸ਼ਿਤ ਅੱਤਵਾਦੀਆਂ ਨੂੰ ਸੁਰੱਥਿਅਤ ਵਾਤਾਵਕਰਣ ਮੁਹੱਈਆ ਕਰਵਾਉਣਾ ਜ਼ਰੂਰੀ ਹੈ।
ਐੱਫ.ਏ.ਟੀ.ਐੱਫ. ਦੀ ਕਾਰਵਾਈ ਜਾਰੀ
ਵਿਦੇਸ਼ ਮੰਤਰਾਲੇ (ਐੱਮ.ਈ.ਏ.) ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਕ ਪ੍ਰੈੱਸ ਵਾਰਤਾ ‘ਚ ਕਿਹਾ ਕਿ ਪਾਕਿਤਸਤਾਨ ਨੇ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਰੋਕਣ ਲਈ ‘ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐੱਫ.ਏ.ਟੀ.ਐੱਫ.) ਵੱਲੋਂ ਨਿਰਦੇਸ਼ਿਤ 27 ਕਾਰਵਾਈ ਬਿੰਦੂਆਂ ‘ਚੋਂ 21 ‘ਤੇ ਹੀ ਕੰਮ ਕੀਤਾ ਹੈ। ਐੱਫ.ਏ.ਟੀ.ਐੱਫ. ਦੀ ਤਿੰਨ ਦਿਨੀਂ ਆਨਲਾਈਨ ਮੀਟਿੰਗ ਬੁੱਧਵਾਰ ਨੂੰ ਸ਼ੁਰੂ ਹੋਈ ਜਿਸ ‘ਚ ਉਹ ਪਾਕਿਸਤਾਨ ਵੱਲੋਂ ਅੱਤਵਾਦੀ ਗਰੁੱਪਾਂ ਦੇ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰ ਰਿਹਾ ਹੈ।
ਸਮੂਦ ਅਜ਼ਹਰ ਨੂੰ ਬਚਾ ਰਿਹਾ ਪਾਕਿਸਤਾਨ
ਐੱਫ.ਏ.ਟੀ.ਐੱਫ. ਵੱਲੋਂ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਪਾਏ ਜਾਣ ਦੀਆਂ ਸੰਭਾਵਨਾ ‘ਤੇ ਸਵਾਲ ਕੀਤੇ ਜਾਣ ‘ਤੇ ਸ਼੍ਰੀਵਾਸਤਵ ਨੇ ਕਿਹਾ ਕਿ ਅਜਿਹੀ ਕਾਰਵਾਈ ਲਈ ਐੱਫ.ਏ.ਟੀ.ਐੱਫ. ਦੀ ਆਪਣੀ ਪ੍ਰਕਿਰਿਆ ਅਤੇ ਨਿਯਮ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਛੇ ਮਹੱਤਵਪੂਰਨ ਬਿੰਦੂਆਂ ‘ਤੇ ਕੰਮ ਕੀਤਾ ਜਾਣਾ ਹਾਲੇ ਬਾਕੀ ਹੈ। ਬੁਲਾਰੇ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਮਾਹੌਲ ਕਰਵਾਇਆ ਜਾਣਾ ਜਾਰੀ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਅੱਤਵਾਦੀ ਘੋਸ਼ਿਤ ਕੀਤੇ ਗਏ ਮਸੂਦ ਅਜ਼ਹਰ, ਦਾਊਦ ਇਬਰਾਹਿਮ, ਜਕੀਉਰ ਰਹਿਮਾਨ ਲਖਵੀ ਆਦਿ ਦੇ ਵਿਰੁੱਧ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਪਾਕਿਸਤਾਨ ਨੇ 3800 ਵਾਰ ਕੀਤਾ ਸੀਜ਼ਾਫਾਇਰ ਦਾ ਉਲੰਘਣ
ਸ਼੍ਰੀਵਾਸਤਵ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ‘ਚ ਇਹ ਵੀ ਦੱਸਿਆ ਕਿ ਇਸ ਸਾਲ ਪਾਕਿਸਤਾਨ ਨੇ 3,800 ਵਾਰ ਬਿਨ੍ਹਾਂ ਉਕਸਾਵੇ ਦੇ ਨਾਗਰਿਕ ਇਲਾਕਿਆਂ ‘ਚ ਸੀਜ਼ਾਫਾਇਰ ਦਾ ਉਲੰਘਣ ਕੀਤਾ ਹੈ। ਇਸ ਦੀ ਆੜ ‘ਚ ਅੁਤਵਾਦੀਆਂ ਨੂੰ ਘੁਸਪੈਠ ਕਰਨ ‘ਚ ਮਦਦ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਹਥਿਆਰ ਪਹੁੰਚਾਏ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਡਰੋਨ ਅਤੇ ਕਵਾਡਕਾਪਟਰ ਦੀ ਮਦਦ ਨਾਲ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
News Credit :jagbani(punjabkesari)