ਭਾਰਤ ਦੇ ਕਰਜ਼ ਹੇਠ ਦਬਿਆ ਹੋਇਆ ਹੈ ਅਮਰੀਕਾ


ਵਾਸ਼ਿੰਗਟਨ, 27 ਫਰਵਰੀ

ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਅਮਰੀਕਾ ਨੇ ਦੋ ਦਹਾਕਿਆਂ ਵਿਚ ਆਪਣੇ ਕਰਜ਼ੇ ਦੇ ਬੋਝ ਵਿਚ ਤੇਜ਼ੀ ਨਾਲ ਵਾਧਾ ਕੀਤਾ ਹੈ ਅਤੇ ਭਾਰਤ ਦਾ ਵੀ ਇਸ ‘ਤੇ 216 ਅਰਬ ਡਾਲਰ ਦਾ ਕਰਜ਼ਾ ਹੈ। ਅਮਰੀਕਾ ਉੱਤੇ ਕੁਲ 29 ਹਜ਼ਾਰ ਅਰਬ ਡਾਲਰ ਦਾ ਕਰਜ਼ਾ ਹੈ। ਇਕ ਅਮਰੀਕੀ ਸੰਸਦ ਮੈਂਬਰ ਨੇ ਸਰਕਾਰ ਨੂੰ ਦੇਸ਼ ‘ਤੇ ਵੱਧ ਰਹੇ ਕਰਜ਼ੇ ਦੇ ਬੋਝ ਬਾਰੇ ਚੇਤਾਵਨੀ ਦਿੱਤੀ ਹੈ। ਚੀਨ ਅਤੇ ਜਾਪਾਨ ਦਾ ਅਮਰੀਕਾ ਉੱਤੇ ਸਭ ਤੋਂ ਵੱਧ ਕਰਜ਼ਾ ਹੈ। ਸਾਲ 2020 ਵਿਚ ਅਮਰੀਕਾ ਦਾ ਕੁੱਲ ਰਾਸ਼ਟਰੀ ਕਰਜ਼ੇ ਦਾ ਬੋਝ 23400 ਅਰਬ ਡਾਲਰ ਸੀ। ਇਸ ਦਾ ਅਰਥ ਹੈ ਹਰ ਅਮਰੀਕੀ ਉਪਰ ਔਸਤਨ 72309 ਡਾਲਰ ਦਾ ਕਰਜ਼ਾ ਹੈ।Source link