ਕਸ਼ਮੀਰ ਪੁਲੀਸ ਨੇ ਜਾਰੀ ਕੀਤੀ ਟੌਪ-10 ਅਤਿਵਾਦੀਆਂ ਦੀ ਸੂਚੀ

ਕਸ਼ਮੀਰ ਪੁਲੀਸ ਨੇ ਜਾਰੀ ਕੀਤੀ ਟੌਪ-10 ਅਤਿਵਾਦੀਆਂ ਦੀ ਸੂਚੀ


ਸੁਰੇਸ਼ ਐੱਸ. ਡੁੱਗਰ

ਜੰਮੂ, 3 ਅਗਸਤ

ਕਸ਼ਮੀਰ ਪੁਲੀਸ ਵੱਲੋਂ ਜਾਰੀ ਕੀਤੇ ਗਏ 10 ਸਭ ਤੋਂ ਖਤਰਨਾਕ ਅਤਿਵਾਦੀਆਂ ਦੀ ਨਵੀਂ ਸੂਚੀ ਵਿੱਚ 3 ਉਹ ਨੌਜਵਾਨ ਹਨ, ਜੋ ਹਾਲ ਹੀ ਵਿੱਚ ਅਤਿਵਾਦੀ ਬਣੇ ਹਨ, ਜਿਨ੍ਹਾਂ ਨੇ ਬਹੁਤ ਜਲਦੀ ਹੀ ‘ਟੌਪ 10’ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਹਾਲਾਂਕਿ, ਇਸ ਸੂਚੀ ਵਿੱਚ ਅਜੇ ਵੀ ਉਹ 7 ਪੁਰਾਣੇ ਅਤਿਵਾਦੀ ਸ਼ਾਮਲ ਹਨ ਜੋ ਇਸ ਵੇਲੇ ਸੁਰੱਖਿਆ ਬਲਾਂ ਦੇ ਹੱਥ ਨਹੀਂ ਆ ਸਕੇ। ਆਈਜੀ ਕਸ਼ਮੀਰ ਅਨੁਸਾਰ ਸਲੀਮ ਪਰੇਰੇ, ਯੂਸਫ ਕਾਂਤਰੂ, ਅੱਬਾਸ ਸ਼ੇਖ, ਰਿਆਜ਼ ਸ਼ਿਤੇਰਗੁੰਡ, ਫਾਰੂਕ ਨਲੀ, ਜ਼ੁਬੈਰ ਵਾਨੀ ਅਤੇ ਅਸ਼ਰਫ ਮੌਲਵੀ ਹਿੱਟ ਲਿਸਟ ਵਿੱਚ ਹਨ। ਇਹ ਸਾਰੇ ਪੁਰਾਣੇ ਅਤਿਵਾਦੀ ਹਨ। ਨਵੇਂ ਅਤਿਵਾਦੀਆਂ ਵਿੱਚ ਸਾਕਿਬ ਮੰਜ਼ੂਰ, ਉਮਰ ਮੁਸ਼ਤਾਕ ਖਾਂਡੇ ਅਤੇ ਵਕੀਲ ਸ਼ਾਹ ਦੇ ਨਾਂ ਹਿੱਟ ਲਿਸਟ ਵਿੱਚ ਸ਼ਾਮਲ ਕੀਤੇ ਗਏ ਹਨ।



Source link