ਕੋਵਿਡ: ਕੇਂਦਰ ਦੀ ਅਣਗਹਿਲੀ ਕਾਰਨ ਅਣਗਿਣਤ ਜਾਨਾਂ ਗਈਆਂ: ਪ੍ਰਿਯੰਕਾ

ਕੋਵਿਡ: ਕੇਂਦਰ ਦੀ ਅਣਗਹਿਲੀ ਕਾਰਨ ਅਣਗਿਣਤ ਜਾਨਾਂ ਗਈਆਂ: ਪ੍ਰਿਯੰਕਾ


ਨਵੀਂ ਦਿੱਲੀ: ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕੇਂਦਰ ਦੀ ‘ਅਣਗਹਿਲੀ’ ਕਾਰਨ ਅਣਗਿਣਤ ਜਾਨਾਂ ਗਈਆਂ ਹਨ ਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਤਾਂ ਕਿ ਸੱਤਾਧਾਰੀ ਲੋਕ ਮੁਲਕ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਇੱਕ ਫੇਸਬੁੱਕ ਪੋਸਟ ਰਾਹੀਂ ‘ਜ਼ਿੰਮੇਦਾਰ ਕੌਣ’? ਮੁਹਿੰਮ ਦਾ ਆਗਾਜ਼ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਉਹ ਲੋਕਾਂ ਵੱਲੋਂ ਸਰਕਾਰ ਤੋਂ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਢੰਗਾਂ ਬਾਰੇ ਸਵਾਲ ਪੁੱਛਣਗੇ। -ਪੀਟੀਆਈ



Source link