ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਐਨਰਜੀ ਵੀਕ 2026 ਨੂੰ ਸੰਬੋਧਨ ਕਰਦਿਆਂ ਭਾਰਤ ਅਤੇ ਯੂਰਪੀ ਯੂਨੀਅਨ (EU) ਦਰਮਿਆਨ ਹੋਏ ਵੱਡੇ ਫ੍ਰੀ ਟਰੇਡ ਐਗਰੀਮੈਂਟ (FTA) ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਮਜ਼ਬੂਤ ਭਾਈਚਾਰੇ ਦੀ ਨਿਸ਼ਾਨੀ ਹੈ ਅਤੇ ਇਸ ਦਾ ਸਿੱਧਾ ਫਾਇਦਾ ਭਾਰਤ ਦੇ ਉਦਯੋਗ, ਊਰਜਾ ਖੇਤਰ ਅਤੇ ਆਮ ਲੋਕਾਂ ਨੂੰ ਮਿਲੇਗਾ। ਪੀਐੱਮ ਮੋਦੀ ਨੇ ਕਿਹਾ ਕਿ ਇਹ ਡੀਲ ਭਾਰਤ ਦੀ ਮੈਨੂਫੈਕਚਰਿੰਗ ਸਮਰੱਥਾ ਨੂੰ ਮਜ਼ਬੂਤ ਕਰੇਗੀ ਅਤੇ ਸਰਵਿਸ ਸੈਕਟਰ ਨੂੰ ਨਵਾਂ ਸਹਾਰਾ ਦੇਵੇਗੀ।
ਭਾਰਤ ਬਣ ਰਿਹਾ ਹੈ ਵੱਡੀ ਊਰਜਾ ਅਰਥਵਿਵਸਥਾ
ਪੀਐੱਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਊਰਜਾ ਖੇਤਰ ਵਿੱਚ ਇੱਕ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਭਾਰਤ ਰਿਨਿਊਏਬਲ ਐਨਰਜੀ, ਤੇਲ ਅਤੇ ਗੈਸ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਦੇ ਕਈ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਦੇ ਭਾਰਤ ਵਿੱਚ ਹਰ ਖੇਤਰ ਵਿੱਚ ਸੁਧਾਰ ਹੋ ਰਹੇ ਹਨ। ਇਨ੍ਹਾਂ ਸੁਧਾਰਾਂ ਕਾਰਨ ਦੇਸ਼ ਵਿੱਚ ਨਿਵੇਸ਼ ਦਾ ਮਾਹੌਲ ਬਿਹਤਰ ਹੋਇਆ ਹੈ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਬਣ ਰਹੇ ਹਨ। ਭਾਰਤ-ਯੂਕੇ ਟਰੇਡ ਡੀਲ ਨੂੰ ਮਿਲੇਗੀ ਮਜ਼ਬੂਤੀ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ-EU ਫ੍ਰੀ ਟਰੇਡ ਐਗਰੀਮੈਂਟ (FTA), ਭਾਰਤ ਅਤੇ ਬ੍ਰਿਟੇਨ ਵਿਚਕਾਰ ਪਿਛਲੇ ਸਾਲ ਸਾਈਨ ਹੋਏ ਟਰੇਡ ਸਮਝੌਤੇ ਨੂੰ ਵੀ ਮਜ਼ਬੂਤੀ ਦੇਵੇਗਾ। ਇਸ ਨਾਲ ਯੂਰਪ ਨਾਲ ਭਾਰਤ ਦਾ ਕੁੱਲ ਵਪਾਰ ਹੋਰ ਮਜ਼ਬੂਤ ਹੋਵੇਗਾ। ਇਸ ਸਮਝੌਤੇ ਦਾ ਮਕਸਦ ਭਾਰਤ ਅਤੇ EU ਵਿਚਕਾਰ ਦੋ-ਪੱਖੀ ਵਪਾਰ ਨੂੰ ਵਧਾਉਣਾ ਅਤੇ ਆਰਥਿਕ ਸੰਬੰਧਾਂ ਨੂੰ ਨਵੀਂ ਉਚਾਈ ’ਤੇ ਲੈ ਜਾਣਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨਿਵੇਸ਼, ਰੋਜ਼ਗਾਰ ਅਤੇ ਤਕਨੀਕੀ ਸਹਿਯੋਗ ਦੇ ਨਵੇਂ ਰਾਹ ਖੁਲਣਗੇ।
ਭਾਰਤ-ਈਯੂ ਸਮਝੌਤੇ ਦੀ ਸਰਾਹਨਾ
ਭਾਰਤ ਅਤੇ ਯੂਰਪੀ ਯੂਨੀਅਨ ਦਰਮਿਆਨ ਹੋਇਆ ਇਹ ਅਹਿਮ ਨਵਾਂ ਸਮਝੌਤਾ 140 ਕਰੋੜ ਭਾਰਤੀਆਂ ਅਤੇ ਯੂਰਪੀ ਨਾਗਰਿਕਾਂ ਲਈ ਵੱਡੇ ਮੌਕੇ ਲੈ ਕੇ ਆਇਆ ਹੈ। ਇਹ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਬਿਹਤਰ ਸਹਿਯੋਗ ਦੀ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵਿਸ਼ਵ ਕੁੱਲ ਘਰੇਲੂ ਉਤਪਾਦ (GDP) ਦੇ ਲਗਭਗ 25 ਫ਼ੀਸਦੀ ਅਤੇ ਵਿਸ਼ਵ ਵਪਾਰ ਦੇ ਤਕਰੀਬਨ ਇੱਕ-ਤਿਹਾਈ ਹਿੱਸੇ ਨੂੰ ਕਵਰ ਕਰਦਾ ਹੈ।
ਹੋਰ ਪੜ੍ਹੋ










