ਨਵੀਂ ਦਿੱਲੀ, 13 ਫਰਵਰੀ
ਕਾਂਗਰਸ ਮੈਂਬਰ ਰਜਨੀ ਪਾਟਿਲ ਦੀ ਮੁਅੱਤਲੀ ਰੱਦ ਕਰਨ, ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਸਮੇਤ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੇ ਭਾਸ਼ਨ ਦੇ ਕੁਝ ਹਿੱਸਿਆਂ ਨੂੰ ਕਾਰਵਾਈ ‘ਚੋਂ ਬਾਹਰ ਕਰਨ ਅਤੇ ਅਡਾਨੀ ਗਰੁੱਪ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਦੀ ਮੰਗ ਲਈ ਵਿਰੋਧੀ ਮੈਂਬਰਾਂ ਵੱਲੋਂ ਅੱਜ ਰਾਜ ਸਭਾ ‘ਚ ਜ਼ੋਰਦਾਰ ਢੰਗ ਨਾਲ ਨਾਰਾਜ਼ਗੀ ਪ੍ਰਗਟਾਈ ਗਈ। ਇਸ ਕਾਰਨ ਸਦਨ ਨੂੰ ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਬਾਅਦ ਉਪਰਲੇ ਸਦਨ ਨੂੰ 13 ਮਾਰਚ ਤੱਕ ਉਠਾਅ ਦਿੱਤਾ ਗਿਆ। ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋਵੇਗਾ।










