ਅਮਰੀਕਾ: ਅਰਲਿੰਗਟਨ ਕੌਮੀ ਯਾਦਗਾਰ ’ਚ ਸ਼ਹੀਦ ਸਿੱਖ ਫੌਜੀ ਦੇ ਸਨਮਾਨ ’ਚ ਸਮਾਗਮ

ਅਮਰੀਕਾ: ਅਰਲਿੰਗਟਨ ਕੌਮੀ ਯਾਦਗਾਰ ’ਚ ਸ਼ਹੀਦ ਸਿੱਖ ਫੌਜੀ ਦੇ ਸਨਮਾਨ ’ਚ ਸਮਾਗਮ


ਵਾਸ਼ਿੰਗਟਨ, 30 ਜੁਲਾਈ

ਅਰਲਿੰਗਟਨ ਨੈਸ਼ਨਲ ਮੈਮੋਰੀਅਲ ਨੇ ਅਮਰੀਕੀ ਸਿੱਖ ਫ਼ੌਜੀ ਗੁਰਪ੍ਰੀਤ ਸਿੰਘ ਦੇ ਸਨਮਾਨ ਵਿੱਚ ਸਮਾਗਮ ਕੀਤਾ ਗਿਆ। ਗੁਰਪ੍ਰੀਤ ਅਫ਼ਗਾਨਿਸਤਾਨ ਵਿੱਚ ਲੜਾਈ ਦੌਰਾਨ ਦਹਾਕੇ ਪਹਿਲਾਂ ਸ਼ਹੀਦ ਹੋ ਗਿਆ ਸੀ। ਉਸ ਦੀ ਯਾਦਗਾਰ ਇਥੇ ਛੇ ਮਹੀਨੇ ਪਹਿਲਾਂ ਬਣਾਈ ਗਈ ਸੀ। ਉਹ ਅਫ਼ਗਾਨਿਸਤਾਨ ਮੁਹਿੰਮ ਦੇ ਪਹਿਲੇ ਅਤੇ ਇਕਲੌਤੇ ਸਿੱਖ ਹਨ, ਜਿਸ ਨੂੰ ਅਰਲਿੰਗਟਨ ਨੈਸ਼ਨਲ ਮੈਮੋਰੀਅਲ ਵਿੱਚ ਸ਼ਾਮਲ ਕੀਤਾ ਗਿਆ ਹੈ। ਸਮਾਰੋਹ ਤੋਂ ਬਾਅਦ ਉਸ ਦੀ ਭੈਣ ਮਨਪ੍ਰੀਤ ਸਿੰਘ ਨੇ ਦੱਸਿਆ, “ਅੱਜ ਜੋ ਸਮਾਗਮ ਹੋਇਆ ਉਹ ਮੇਰੇ ਭਰਾ ਸ਼ਹੀਦ ਕੋਰਪੋਰਲ ਗੁਰਪ੍ਰੀਤ ਸਿੰਘ ਲਈ ਸੀ। ਉਹ ਅਫ਼ਗਾਨਿਸਤਾਨ ਵਿੱਚ 10 ਸਾਲ ਪਹਿਲਾਂ ਫੌਜੀ ਕਾਰਵਾਈ ਦੌਰਾਨ ਸ਼ਹੀਦ ਹੋ ਗਿਆ ਸੀ। ਪਰਿਵਾਰ ਉਸ ਦਾ ਸਸਕਾਰ ਵੀ ਨਹੀਂ ਸੀ ਕਰ ਸਕਿਆ। ਅਸਲ ਵਿੰਚ ਅਸੀਂ ਅਰਲਿੰਗਟਨ (ਕੌਮੀ ਯਾਦਗਾਰ) ਵਿੱਚ ਉਸ ਨੂੰ ਥਾਂ ਦਿਵਾਉਣਾ ਚਾਹੁੰਦੇ ਸੀ।।’



Source link