ਅੰਮ੍ਰਿਤਸਰ ’ਚ ਮੌਜੂਦਾ ਸਰਪੰਚ 2 ਦਿਨ ਤੋਂ ਲਾਪਤਾ, ਪਰਿਵਾਰ ਨੇ ਪੁਲਿਸ ’ਤੇ ਲਾਏ ਲਾਪਰਵਾਹੀ ਦੇ ਆਰੋਪ 


AAP Sarpanch Missing  : ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਤੋਂ ਆਮ ਆਦਮੀ ਪਾਰਟੀ (AAP) ਨਾਲ ਜੁੜੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਪਿਛਲੇ ਦੋ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹਨ।

ਪਰਿਵਾਰ ਮੁਤਾਬਕ ਕੁਲਜੀਤ ਸਿੰਘ 21 ਸਤੰਬਰ ਦੀ ਸਵੇਰ ਕਰੀਬ 10:15 ਵਜੇ ਘਰ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਸੁਖੀਆ ਸੈਂਟਰ ਜਾਣ ਲਈ ਨਿਕਲੇ ਸਨ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਏ। ਪਰਿਵਾਰ ਨਾਲ ਉਨ੍ਹਾਂ ਦਾ ਆਖਰੀ ਸੰਪਰਕ 22 ਸਤੰਬਰ ਦੁਪਹਿਰ ਕਰੀਬ 12 ਵਜੇ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਸਰਪੰਚ ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਲਾਪਰਵਾਹੀ ਦੇ ਆਰੋਪ  ਲਗਾਏ ਗਏ ਹਨ।

ਔਜਲਾ ਨੇ ਦਿੱਤਾ ਧਰਨੇ ਦਾ ਅਲਟੀਮੇਟਮ

ਲਾਪਤਾ ਸਰਪੰਚ ਦੀ ਕੋਈ ਜਾਣਕਾਰੀ ਨਾ ਮਿਲਣ ’ਤੇ ਪਰਿਵਾਰ ਨੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਨਾਲ ਸੰਪਰਕ ਕੀਤਾ। ਔਜਲਾ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ।ਉਨ੍ਹਾਂ ਦੇ ਮੁਤਾਬਕ ਲਾਪਤਾ ਹੋਣ ਤੋਂ ਕਈ ਘੰਟਿਆਂ ਬਾਅਦ ਤੱਕ ਸਰਪੰਚ ਦਾ ਫੋਨ ਚਾਲੂ ਸੀ। ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਅਤੇ ਆਧੁਨਿਕ ਤਕਨੀਕ ਹੋਣ ਦੇ ਬਾਵਜੂਦ ਪੁਲਿਸ ਅਜੇ ਤੱਕ ਸਰਪੰਚ ਦਾ ਪਤਾ ਨਹੀਂ ਲਗਾ ਸਕੀ।

ਔਜਲਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਕੁਲਜੀਤ ਸਿੰਘ ਸੰਧੂ ਨੂੰ ਸੁਰੱਖਿਅਤ ਬਰਾਮਦ ਨਾ ਕੀਤਾ ਤਾਂ ਉਹ ਪਰਿਵਾਰ ਦੇ ਨਾਲ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਨਗੇ।

ਪਰਿਵਾਰ ਅਤੇ ਪਿੰਡ ਵਾਸੀ ਚਿੰਤਤ

ਸਰਪੰਚ ਦੇ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੁਲਜੀਤ ਸਿੰਘ ਸੰਧੂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪਰਿਵਾਰ ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link