ਦੇਹਰਾਦੂਨ, 20 ਫਰਵਰੀ
ਕੇਂਦਰ ਸਰਕਾਰ ਨੇ ਅੰਮ੍ਰਿਤਸਰ ਤੋਂ ਕਾਠਗੋਦਾਮ ਤੱਕ ਰੇਲਗੱਡੀ ਚਲਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਤਜਵੀਜ਼ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੱਖੀ। ਸ੍ਰੀ ਧਾਮੀ ਨੂੰ ਇਸ ਫੈਸਲੇ ਦੀ ਜਾਣਕਾਰੀ ਰੇਲਵੇ ਮੰਤਰਾਲੇ ਨੇ ਪੱਤਰ ਰਾਹੀਂ ਦਿੱਤੀ। ਮੁੱਖ ਮੰਤਰੀ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਕਾਠਗੋਦਾਮ ਤੱਕ ਰੇਲਗੱਡੀ ਸ਼ੁਰੂ ਹੋਣ ਨਾਲ ਦੋਵਾਂ ਥਾਵਾਂ ਦਾ ਸਫਰ ਆਸਾਨ ਹੋ ਜਾਵੇਗਾ।
The post ਅੰੰਮ੍ਰਿਤਸਰ ਤੋਂ ਕਾਠਗੋਦਾਮ ਵਿਚਲੇ ਸ਼ੁਰੂ ਹੋਵੇਗੀ ਰੇਲ ਸੇਵਾ, ਕੇਂਦਰ ਨੇ ਧਾਮੀ ਦੀ ਤਜਵੀਜ਼ ਮੰਨੀ appeared first on Punjabi Tribune.










