Chandigarh News: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਗਾਮੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ (AAP) ਚੰਡੀਗੜ੍ਹ ਇਕਾਈ ਨੇ ਲਿਸਟ ਜਾਰੀ ਕਰਦਿਆਂ 9 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਵਿਜੇ ਪਾਲ ਸਿੰਘ ਦੇ ਦਸਤਖ਼ਤਾਂ ਹੇਠ 13 ਨਵੰਬਰ 2026 ਨੂੰ ਇਹ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ।
ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਵਾਰਡ-ਵਾਰ ਲਿਸਟ ਇਸ ਤਰ੍ਹਾਂ ਹੈ…
• ਵਾਰਡ ਨੰਬਰ 1: ਦਿਲਦਾਰ ਸਿੰਘ
• ਵਾਰਡ ਨੰਬਰ 21: ਗੁਰਪ੍ਰੀਤ ਕੌਰ ਲੱਡੀ
• ਵਾਰਡ ਨੰਬਰ 22: ਅੰਜੂ ਕਤਿਆਲ
• ਵਾਰਡ ਨੰਬਰ 23: ਓਮਕਾਰ ਸਿੰਘ ਔਲਖ (ਸੰਨੀ)
• ਵਾਰਡ ਨੰਬਰ 24: ਕੁਲਦੀਪ ਕੁਮਾਰ
• ਵਾਰਡ ਨੰਬਰ 25: ਰਾਧਿਕਾ ਢੀਂਗਰਾ
• ਵਾਰਡ ਨੰਬਰ 27: ਅਜੀਤ ਸਿੰਘ ਜਿੰਦ
• ਵਾਰਡ ਨੰਬਰ 30: ਸਤਨਾਮ ਕੌਰ
• ਵਾਰਡ ਨੰਬਰ 32: ਐਡਵੋਕੇਟ ਅਰੁਣ ਪ੍ਰਭਾ ਖੁਰਚਾ
ਜਾਣਕਾਰੀ ਲਈ ਦੱਸ ਦੇਈਏ ਕਿ ਪਾਰਟੀ ਨੇ ਮੌਜੂਦਾ ਕੌਂਸਲਰ ਅੰਜੂ ਕਤਿਆਲ ਨੂੰ ਮੁੜ ਵਾਰਡ ਨੰਬਰ 22 ਤੋਂ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਸਾਬਕਾ ਮੇਅਰ ਕੁਲਦੀਪ ਕੁਮਾਰ ਦਾ ਵਾਰਡ (ਵਾਰਡ ਨੰਬਰ 26) ਔਰਤਾਂ ਲਈ ਰਾਖਵਾਂ ਹੋਣ ਕਾਰਨ ਉਨ੍ਹਾਂ ਨੂੰ ਵਾਰਡ ਨੰਬਰ 24 ਤੋਂ ਟਿਕਟ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਲਈ ਵੋਟਿੰਗ 23 ਦਸੰਬਰ 2026 ਨੂੰ ਹੋਣੀ ਤੈਅ ਹੋਈ ਹੈ, ਜਿਸ ਦੇ ਚੱਲਦਿਆਂ ਪਾਰਟੀ ਵੱਲੋਂ ਬਾਕੀ ਰਹਿੰਦੇ ਵਾਰਡਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਪੜਾਅਵਾਰ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
