ਬਾਂਦਾ (ਯੂਪੀ), 3 ਨਵੰਬਰ
ਇਥੋਂ ਦੇ ਪਿੰਡ ਵਿੱਚ 40 ਸਾਲਾ ਦਲਤਿ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਗਏ। ਔਰਤ ਰਾਜਕੁਮਾਰ ਸ਼ੁਕਲਾ ਦੇ ਘਰ ਆਟਾ ਚੱਕੀ ਦੀ ਸਫਾਈ ਕਰਨ ਗਈ ਸੀ। ਪੁਲੀਸ ਨੇ ਦੱਸਿਆ ਕਿ ਜਦੋਂ ਉਸ ਦੀ 20 ਸਾਲਾ ਧੀ ਉੱਥੇ ਪਹੁੰਚੀ ਤਾਂ ਉਸ ਨੇ ਕਮਰੇ ਵਿੱਚੋਂ ਆਪਣੀ ਮਾਂ ਦੀਆਂ ਚੀਕਾਂ ਸੁਣੀਆਂ, ਜਿਸ ਨੂੰ ਅੰਦਰੋਂ ਬੰਦ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਲੜਕੀ ਨੇ ਮਾਂ ਦੀ ਲਾਸ਼ ਤਿੰਨ ਟੁਕੜਿਆਂ ‘ਚ ਪਈ ਦੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਜਕੁਮਾਰ ਸ਼ੁਕਲਾ, ਉਸ ਦੇ ਭਰਾ ਬਾਵਾ ਸ਼ੁਕਲਾ ਅਤੇ ਰਾਮਕ੍ਰਿਸ਼ਨ ਸ਼ੁਕਲਾ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ। ਮੁਲਜ਼ਮ ਫਰਾਰ ਹਨ ਅਤੇ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
The post ਉੱਤਰ ਪ੍ਰਦੇਸ਼: 40 ਸਾਲਾ ਦਲਤਿ ਔਰਤ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰਕੇ ਲਾਸ਼ ਟਕੜੇ-ਟੁਕੜੇ ਕੀਤੀ appeared first on punjabitribuneonline.com.










