ਊਧਮਪੁਰ ਨੇੜੇ ਪੁਲੀਮ ਕਰਮੀ ਵੱਲੋਂ ਸਾਥੀ ਮੁਲਾਜ਼ਮ ਦੀ ਹੱਤਿਆ

ਊਧਮਪੁਰ ਨੇੜੇ ਪੁਲੀਮ ਕਰਮੀ ਵੱਲੋਂ ਸਾਥੀ ਮੁਲਾਜ਼ਮ ਦੀ ਹੱਤਿਆ


ਊਧਮਪੁਰ: ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਇਕ ਪੁਲੀਸ ਮੁਲਾਜ਼ਮ ਨੇ ਆਪਣੇ ਸਾਥੀ ਮੁਲਾਜ਼ਮ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਜੰਮੂ-ਸ੍ਰੀਨਗਰ ਕੌਮੀ ਮਾਰਗ ਉਤੇ ਜਾਖਣੀ ਚੌਕ ਦੇ ਇਕ ਨਾਕੇ ‘ਤੇ ਤਾਇਨਾਤ ਸਨ। ਇਸੇ ਦੌਰਾਨ ਕਾਂਸਟੇਬਲ ਕਾਕਾ ਰਾਮ ਤੇ ਵਿਸ਼ੇਸ਼ ਪੁਲੀਸ ਅਧਿਕਾਰੀ ਮਨੋਹਰ ਲਾਲ ਵਿਚਾਲੇ ਕਿਸੇ ਗੱਲੋਂ ਟਕਰਾਅ ਹੋ ਗਿਆ। ਰਾਤ ਕਰੀਬ 11 ਵਜੇ ਲਾਲ ਨੇ ਗੁੱਸੇ ਵਿਚ ਰਾਮ ਉਤੇ ਗੋਲੀ ਚਲਾ ਦਿੱਤੀ। ਸਰਵਿਸ ਰਾਈਫਲ ਦੀ ਗੋਲੀ ਨਾਲ ਰਾਮ ਫੱਟੜ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। -ਪੀਟੀਆਈ



Source link