ਐਕਸੀਅਨ ਵੱਲੋਂ ਅਧੂਰੀ ਪਾਈਪਲਾਈਨ ਦਾ ਕੰਮ ਪੂਰਾ ਕਰਨ ਦਾ ਭਰੋਸਾ

ਐਕਸੀਅਨ ਵੱਲੋਂ ਅਧੂਰੀ ਪਾਈਪਲਾਈਨ ਦਾ ਕੰਮ ਪੂਰਾ ਕਰਨ ਦਾ ਭਰੋਸਾ


ਪੱਤਰ ਪ੍ਰੇਰਕ
ਸ਼ੇਰਪੁਰ, 26 ਨਵੰਬਰ
ਟਿਊਬਵੈੱਲ ਕਾਰਪੋਰੇਸ਼ਨ ਵੱਲੋਂ ਪਿੰਡ ਘਨੌਰੀ ਕਲਾਂ ’ਚ ਕਿਸਾਨਾਂ ਦੇ ਖੇਤਾਂ ਵੱਲ ਨਹਿਰੀ ਪਾਣੀ ਲਈ ਵਿਛਾਈ ਜਾ ਰਹੀ ਪਾਈਪ ਲਾਈਨ ਦਾ ਕੰਮ ਅੱਧ-ਵਿਚਾਲੇ ਛੱਡਣ ਵਿਰੁੱਧ ਪੰਜਾਬੀ ਟ੍ਰਿਬਿਊਨ ‘ਚ ਲੰਘੀ 23 ਨਵੰਬਰ ਨੂੰ ‘ ਨਹਿਰੀ ਪਾਣੀ ਲਈ ਵਿਛਾਈ ਪਾਈਪ ਲਾਈਨ ’ਚ ਵਿਤਕਰੇ ਦੇ ਦੋਸ਼’ ਸਿਰਲੇਖ ਹੇਠ ਲੱਗੀ ਖ਼ਬਰ ਦਾ ਅਸਰ ਮੌਕੇ ਵੇਖਣ ਨੂੰ ਮਿਲਿਆ ਜਦੋਂ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਦਖ਼ਲ ਮਗਰੋਂ ਸਬੰਧਤ ਵਿਭਾਗ ਦੇ ਐਕਸੀਅਨ ਨੇ ਕਿਸਾਨਾਂ ਦੇ ਅਧੂਰਾ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੇ ਕਿਸਾਨ ਜਗਪਾਲ ਰਿਸ਼ੀ, ਮੇਘ ਰਾਜ ਅਤੇ ਸੁਰਿੰਦਪਾਲ ਦੇ ਖੇਤਾਂ ਤੱਕ ਪਾਈਪ ਲਾਈਨ ਵਿਛਾਏ ਜਾਣ ਦੀ ਨਿਰਧਾਰਿਤ ਥਾਂ ਤੋਂ ਤਕਰੀਬਨ 45 ਕਰਮਾਂ ਤੱਕ ਭੜੋਲੀਆਂ ਪਾਏ ਜਾਣ ਤੋਂ ਕਿਸਾਨ ਖਫ਼ਾ ਸਨ। ਮੁੱਖ ਮੰਤਰੀ ਦਫ਼ਤਰ ਕੈਂਪ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ ਅਤੇ ਅਮੀਰ ਸਿੰਘ ਨੇ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਾ ਆਉਣ ਦੇਣ ਦੀ ਗੱਲ ਕਹੀ। ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ ਨੇ ਗੱਲਬਾਤ ਦੌਰਾਨ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਪਾਈਪਾਂ ਦੇ ਰੇਟਾਂ ’ਚ ਇਜ਼ਾਫ਼ਾ ਹੋਣ ਕਾਰਨ ਸਮੂਹ ਥਾਵਾਂ ’ਤੇ ਹੀ ਪਾਈਆਂ ਪਾਈਪਾਂ ’ਚ ਮਜਬੂਰੀਵੱਸ ਕੱਟ ਲਗਾਉਣੇ ਪਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਵੀ ਪਾਈਪ ਲਾਈਨ ਦਾ ਕੰਮ ਅਧੂਰਾ ਰਹਿ ਗਿਆ ਹੈ, ਉਸ ਦਾ ਮੁੜ ਐਸਟੀਮੇਟ ਬਣਾ ਕੇ ਭੇਜ ਰਹੇ ਹਾਂ ਅਤੇ ਫੰਡ ਆਉਣ ’ਤੇ ਇਸ ਅਧੂਰੇ ਕੰਮ ਨੂੰ ਫੌਰੀ ਪੂਰਾ ਕੀਤਾ ਜਾਵੇਗਾ।

The post ਐਕਸੀਅਨ ਵੱਲੋਂ ਅਧੂਰੀ ਪਾਈਪਲਾਈਨ ਦਾ ਕੰਮ ਪੂਰਾ ਕਰਨ ਦਾ ਭਰੋਸਾ appeared first on punjabitribuneonline.com.



Source link